ਮੇਰੇ ਲਈ ਕ੍ਰਿਸਟਿਆਨੋ ਰੋਨਾਲਡੋ ਸਭ ਤੋਂ ਉੱਪਰ : ਵਿਰਾਟ ਕੋਹਲੀ

08/02/2019 10:21:20 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਸਦੇ ਲਈ ਦਿੱਗਜ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਤੋਂ ਉੱਪਰ ਕੋਈ ਨਹੀਂ ਹੈ। ਦਰਅਸਲ ਵਿਰਾਟ ਕੋਹਲੀ ਤੋਂ ਫੀਫਾ ਡਾਟ ਕਾਮ ਦੇ ਇਕ ਇੰਟਰਵਿਊ 'ਚ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਹਾਨੂੰ ਕੰਪਲੀਟ ਖਿਡਾਰੀ ਕਿਹੜਾ ਲੱਗਦਾ ਹੈ? ਵਿਰਾਟ ਕੋਹਲੀ ਨੇ ਕਿਹਾ ਮੇਰੇ ਲਈ ਕ੍ਰਿਸਟਿਆਨੋ ਰੋਨਾਲਡੋ ਤੋਂ ਉੱਪਰ ਕੋਈ ਵੀ ਨਹੀਂ ਹੈ। ਉਸਦੇ ਕੰਮ ਨੂੰ ਲੈ ਕੇ ਕਰਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਇਹ ਉਸਦੇ ਹਰ ਮੈਚ 'ਚ ਦੇਖਣ ਨੂੰ ਮਿਲਦਾ ਹੈ।

PunjabKesari
ਕੋਹਲੀ ਨੇ ਕਿਹਾ ਕਿ ਮੇਰੀ ਨਜ਼ਰ 'ਚ ਰੋਨਾਲਡੋ ਨੇ ਜਿੰਨੀਆਂ ਵੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਉਸ 'ਚ ਉਹ ਸਫਲ ਰਹੇ ਹਨ। ਉਹ ਸਭ ਤੋਂ ਸੰਪੂਰਨ ਖਿਡਾਰੀ ਹਨ। ਮੈਂ ਦੇਖਿਆ ਹੈ। ਉਸਦਾ ਕੰਮ ਨੈਤਿਕ ਹੈ। ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਬੇਜੋੜ ਹੈ। ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਬਹੁਤ ਲੋਕਾਂ ਇਸ ਤਰ੍ਹਾਂ ਕਰਦੇ ਹਨ। ਉਹ ਇਕ ਨੇਤਾ ਵੀ ਹੈ ਤੇ ਮੈਨੂੰ ਉਹ ਪਸੰਦ ਹੈ। ਮੈਂ ਉਸ ਨੂੰ ਪਿਆਰ ਕਰਦਾ ਹਾਂ।

PunjabKesari
ਕੋਹਲੀ ਨੇ ਇਸ ਤੋਂ ਇਲਾਵਾ ਫਰਾਂਸ ਦੇ ਫੁੱਟਬਾਲ ਕੇਲੀਅਨ ਐਮਬਾਪੇ ਦੀ ਵੀ ਸ਼ਲਾਘਾ ਕੀਤੀ। ਕੋਹਲੀ ਨੇ ਐਮਬਾਪੇ ਦੇ ਫੀਫਾ ਵਿਸ਼ਵ ਕੱਪ ਦੇ ਦੌਰਾਨ ਅਰਜਨਟੀਨਾ ਵਿਰੁੱਧ ਕੀਤੇ ਗਏ ਲਗਾਤਾਰ 2 ਗੋਲਾਂ ਨੂੰ ਵੀ ਯਾਦ ਕੀਤਾ। ਕੋਹਲੀ ਨੇ ਕਿਹਾ ਕਿ ਫੀਫਾ ਵਿਸ਼ਵ ਕੱਪ ਦੇ ਦੌਰਾਨ ਐਮਬਾਪੇ ਨੇ ਜੋ ਅਰਜਨਟੀਨਾ ਵਿਰੁੱਧ ਮੈਚ ਦੇ ਦੌਰਾਨ ਕੀਤਾ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹ ਟਾਪ ਕਲਾਸ ਖਿਡਾਰੀ ਹੈ।


Gurdeep Singh

Content Editor

Related News