ਕ੍ਰਿਸਟੀਆਨੋ ਰੋਨਾਲਡੋ ਦਾ ‘ਆਰਮਬੈਂਡ’ 55 ਲੱਖ ’ਚ ਨੀਲਾਮ

Friday, Apr 02, 2021 - 09:30 PM (IST)

ਕ੍ਰਿਸਟੀਆਨੋ ਰੋਨਾਲਡੋ ਦਾ ‘ਆਰਮਬੈਂਡ’ 55 ਲੱਖ ’ਚ ਨੀਲਾਮ

ਬੇਲਗ੍ਰੇਡ- ਪੁਰਤਗਾਲ ਫੁੱਟਬਾਲ ਟੀਮ ਦੇ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਨੇ ਪਿਛਲੇ ਹਫਤੇ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ਦੌਰਾਨ ਇਥੇ ਗੁੱਸੇ ’ਚ ਜਿਸ ‘ਆਰਮਬੈਂਡ’ ਨੂੰ ਮੈਦਾਨ ’ਚ ਸੁੱਟਿਆ ਸੀ, ਉਸ ਦੇ ਲਈ ਇਕ ਅਣਪਛਾਤੇ ਵਿਅਕਤੀ ਨੇ ਚੈਰਿਟੀ (ਪਰੋਪਕਾਰ) ਨੀਲਾਮੀ ’ਚ 64,000 ਯੂਰੋ (ਲਗਭਗ 55.22 ਲੱਖ ਰੁਪਏ) ਦੀ ਬੋਲੀ ਲਗਾਈ। ਸਰਬੀਆ ਦੇ ਸਰਕਾਰੀ ਟੈਲੀਵੀਜ਼ਨ ਨੇ ਇਹ ਜਾਣਕਾਰੀ ਦਿੱਤੀ। ਸਰਬੀਆ ਦੇ ਇਕ ਮਾਵਤਾਵਾਦੀ ਸਮੂਹ ਨੇ ਰੀੜ ਦੀ ਹੱਡੀ ਦੀ ਬੀਮਾਰੀ ਦਾ ਸਾਹਮਣਾ ਕਰ ਰਹੇ 6 ਮਹੀਨੇ ਦੇ ਬੱਚੇ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਲਈ ਇਸ ਨੀਲੇ ਰੰਗ ਦੀ ਆਰਮਬੈਂਡ ਲਈ ਆਨਲਾਈਨ ਨੀਲਾਮੀ ਦਾ ਆਯੋਜਨ ਕੀਤਾ ਸੀ।

PunjabKesari

ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ


ਪਿਛਲੇ ਹਫਤੇ ਸਰਬੀਆ ਖਿਲਾਫ ਮੈਚ ਦੇ ਆਖਰੀ ਪਲਾਂ ’ਚ ਰੋਨਾਲਡੋ ਦੇ ਗੋਲ ਨੂੰ ਕੈਂਸਲ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਮੈਦਾਨ ’ਚੋਂ ਬਾਹਰ ਚਲਾ ਗਿਆ ਸੀ। ਇਹ ਮੈਚ 2-2 ਨਾਲ ਡਰਾਅ ਰਿਹਾ ਸੀ। ਡ੍ਰੈਸਿੰਗ ਰੂਮ ਵੱਲ ਜਾਂਦੇ ਸਮੇਂ ਉਸ ਨੇ ਆਪਣੇ ‘ਆਰਮਬੈਂਡ’ ਨੂੰ ਗੁੱਸੇ ’ਚ ਮੈਦਾਨ ਦੇ ਸਾਹਮਣੇ ਸੁੱਟ ਦਿੱਤਾ ਸੀ। ਮੈਚ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਇਸ ਨੂੰ ਚੈਰਿਟੀ ਸਮੂਹ ਨੂੰ ਦੇ ਦਿੱਤਾ। ਇਸ ਹਰਕਤ ਲਈ ਹਾਲਾਂਕਿ ਰੋਨਾਲਡੋ ਦੀ ਕਾਫੀ ਆਲੋਚਨਾ ਵੀ ਹੋਈ ਸੀ।

ਇਹ ਖ਼ਬਰ ਪੜ੍ਹੋ- ਵੇਮਬਲੇ ਸਟੇਡੀਅਮ ’ਚ 1 ਸਾਲ ਬਾਅਦ ਪਰਤਣਗੇ ਦਰਸ਼ਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News