ਕ੍ਰਿਸਟੀਆਨੋ ਰੋਨਾਲਡੋ ਦੀ ਪ੍ਰੇਮਿਕਾ ਦਾ ਖੁਲਾਸਾ : ਡੇਟਿੰਗ ਕਰਨਾ ਨਹੀਂ ਸੀ ਆਸਾਨ

Monday, Sep 02, 2019 - 03:47 AM (IST)

ਕ੍ਰਿਸਟੀਆਨੋ ਰੋਨਾਲਡੋ ਦੀ ਪ੍ਰੇਮਿਕਾ ਦਾ ਖੁਲਾਸਾ : ਡੇਟਿੰਗ ਕਰਨਾ ਨਹੀਂ ਸੀ ਆਸਾਨ

ਨਵੀਂ ਦਿੱਲੀ — ਆਮ ਤੌਰ ’ਤੇ ਕਿਸੇ ਸਟਾਰ ਖਿਡਾਰੀ ਦੀ ਪ੍ਰੇਮਿਕਾ ਹੋਣਾ ਬਹੁਤ ਹੀ ਕਿਸਮਤ ਦੀ ਗੱਲ ਮੰਨੀ ਜਾਂਦੀ ਹੈ ਪਰ ਜੇਕਰ ਪੁਰਤਗਾਲ ਦੇ ਧਾਕੜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ ਰੋਡਿ੍ਰਗਜ਼ ਦੀ ਮੰਨੀਏ ਤਾਂ ਕਿਸੇ ਪ੍ਰਸਿੱਧ ਵਿਅਕਤੀ ਨਾਲ ਡੇਟਿੰਗ ਕਰਨਾ ਆਸਾਨ ਨਹੀਂ ਹੁੰਦਾ। ਉਸ ਨੇ ਇਕ ਇੰਟਰਵਿਊ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।

PunjabKesari

25 ਸਾਲਾ ਜਾਰਜੀਨਾ ਨੇ ਕਿਹਾ ਕਿ ਕਿਸੇ ਪ੍ਰਸਿੱਧ ਇਨਸਾਨ ਨਾਲ ਅਫੇਅਰ ਕਰਨਾ ਓਨਾ ਆਸਾਨ ਨਹੀਂ ਹੈ, ਜਿੰਨਾ ਦੁਨੀਆ ਸੋਚਦੀ ਹੈ। ਤੁਸÄ ਹਮੇਸ਼ਾ ਨਜ਼ਰਾਂ ਵਿਚ ਰਹਿੰਦੇ ਹੋ ਤੇ ਕੋਈ ਵੀ ਗਲਤ ਕਦਮ ਤੁਹਾਨੂੰ ਅਖਬਾਰਾਂ ਦੀਆਂ ਸੁਰਖੀਆਂ ਬਣਾ ਦਿੰਦਾ ਹੈ। ਹਾਲਾਂਕਿ ਮੈਂ ਕਾਫੀ ਸਾਵਧਾਨੀ ਵਰਤਦੀ ਹਾਂ ਪਰ ਤੁਸÄ ਦੁਨੀਆ ਦੀ ਸੋਚ ਬਦਲ ਨਹੀਂ ਸਕਦੇ। ਹਾਲਾਂਕਿ ਉਸ ਨੇ ਮੰਨਿਆ ਕਿ ਹੁਣ 34 ਸਾਲਾ ਰੋਨਾਲਡੋ ਨਾਲ ਉਸਦਾ ਰਿਸ਼ਤਾ ਕਾਫੀ ਮਜ਼ਬੂਤ ਹੋ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ 2016 ਵਿਚ ਰੋਨਾਲਡੋ ਨਾਲ ਮਿਲੀ ਸੀ, ਉਦੋਂ ਉਸ ਨੂੰ ਪਹਿਲੀ ਨਜ਼ਰੇ ਪਿਆਰ ਹੋ ਗਿਆ ਸੀ। ਜਾਰਜੀਨਾ ਪਹਿਲਾਂ ਕੱਪੜਿਆਂ ਦੇ ਮਸ਼ਹੂਰ ਸਟੋਰ ਵਿਚ ਕੰਮ ਕਰਦੀ ਸੀ ਤੇ ਉਥੇ ਇਕ ਪ੍ਰੋਗਰਾਮ ਦੌਰਾਨ ਉਸਦੀ ਰੋਨਾਲਡੋ ਨਾਲ ਮੁਲਾਕਾਤ ਹੋਈ ਸੀ।

PunjabKesari
ਉਸ ਨੇ ਕਿਹਾ, ‘‘ਪਹਿਲਾਂ ਅਸÄ ਮਿਲੇ ਤੇ ਉਸ ਤੋਂ ਬਾਅਦ ਸਾਡੇ ਵਿਚਾਲੇ ਗੱਲਬਾਤ ਹੋਣੀ ਸ਼ੁਰੂ ਹੋ ਗਈ। ਸਾਡਾ ਦੋਵਾਂ ਲਈ ਇਹ ਪਹਿਲੀ ਨਜ਼ਰ ਦਾ ਪਿਆਰ ਸੀ।’’ ਉਸ ਨੇ ਨਾਲ ਹੀ ਕਿਹਾ ਕਿ ਉਸਦੇ ਅਫੇਅਰ ਨੂੰ ਭਾਵੇਂ ਹੀ 3 ਸਾਲ ਹੋ ਗਏ ਹਨ ਪਰ ਦੋਵਾਂ ਵਿਚੋਂ ਕਿਸੇ ਨੇ ਵੀ ਅਜੇ ਵਿਆਹ ਦੇ ਬਾਰੇ ਵਿਚ ਨਹੀਂ ਸੋਚਿਆ ਹੈ। ਜਾਰਜੀਨਾ ਪਿਛਲੇ ਸਾਲ ਹੀ ਮਾਂ ਬਣੀ ਸੀ ਤੇ ਉਸਦੀ ਬੇਟੀ ਹੁਣ ਇਕ ਸਾਲ ਦੀ ਹੈ। ਰੋਨਾਲਡੋ ਦੇ ਇਸਦੇ ਇਲਾਵਾ 3 ਹੋਰ ਬੱਚੇ ਹਨ। ਇਨ੍ਹਾਂ ’ਚੋਂ ਇਕ ਬੇਟਾ ਹੈ, ਜਿਸਦੀ ਮਾਂ ਦੇ ਬਾਰੇ ਵਿਚ ਰੋਨਾਲਡੋ ਨੇ ਖੁਲਾਸਾ ਨਹੀਂ ਕੀਤਾ। ਇਸਦੇ ਇਲਾਵਾ 2 ਬੱਚੇ ਸੈਰੋਗੇਟ ਮਦਰ ਤੋਂ ਹਨ।

PunjabKesari


author

Gurdeep Singh

Content Editor

Related News