ਸਾਬਕਾ ਚੈਂਪੀਅਨ ਪੁਰਤਗਾਲ ਨੇ ਯੂਰੋ 2020 ਲਈ ਕੁਆਲੀਫਾਈ ਕੀਤਾ

Monday, Nov 18, 2019 - 09:30 AM (IST)

ਸਾਬਕਾ ਚੈਂਪੀਅਨ ਪੁਰਤਗਾਲ ਨੇ ਯੂਰੋ 2020 ਲਈ ਕੁਆਲੀਫਾਈ ਕੀਤਾ

ਲਕਜ਼ਮਬਰਗ— ਕ੍ਰਿਸਟੀਆਨੋ ਰੋਨਾਲਡੋ ਦੇ 99ਵੇਂ ਕੌਮਾਂਤਰੀ ਗੋਲ ਦੀ ਮਦਦ ਨਾਲ ਸਾਬਕਾ ਚੈਂਪੀਅਨ ਪੁਰਤਗਾਲ ਨੇ ਐਤਵਾਰ ਨੂੰ ਲਕਜ਼ਮਬਰਗ ਨੂੰ 2-0 ਨਾਲ ਹਰਾ ਕੇ ਯੂਰੋ 2020 ਫਾਈਨਲਸ ਲਈ ਕੁਆਲੀਫਾਈ ਕਰ ਲਿਆ। ਪੁਰਤਗਾਲ ਨੂੰ 39ਵੇਂ ਮਿੰਟ 'ਚ ਬਰੂਨੋ ਫਰਨਾਂਡਿਜ਼ ਨੇ ਬੜ੍ਹਤ ਦਿਵਾਈ ਜਿਸ ਤੋਂ ਬਾਅਦ ਰੋਨਾਲਡੋ ਨੇ ਇਕ ਹੋਰ ਗੋਲ ਦਾਗ ਕੇ ਟੀਮ ਦੀ 2-0 ਨਾਲ ਜਿੱਤ ਯਕੀਨੀ ਕੀਤੀ।
PunjabKesari
ਪੁਰਤਗਾਲ ਦੀ ਟੀਮ ਗਰੁੱਪ ਬੀ 'ਚ ਦੂਜੇ ਸਥਾਨ 'ਤੇ ਰਹੀ। ਸਰਬੀਆ ਨੇ ਗਰੁੱਪ ਬੀ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਟੀਮ ਨੇ ਸਰਬੀਆ ਨਾਲ 2-2 ਨਾਲ ਡਰਾਅ ਖੇਡਿਆ। ਅਗਲੇ ਸਾਲ ਰੋਮ 'ਚ 12 ਜੂਨ ਤੋਂ ਖੇਡੇ ਜਾਣ ਵਾਲੇ ਯੂਰੋ 2020 ਲਈ ਕੁਆਲੀਫਾਈ ਕਰਨ ਵਾਲਾ ਪੁਰਤਗਾਲ 17ਵਾਂ ਦੇਸ਼ ਹੈ। ਵਿਸ਼ਵ ਚੈਂਪੀਅਨ ਫਰਾਂਸ, ਸਪੇਨ, ਇਟਲੀ ਅਤੇ ਇੰਗਲੈਂਡ ਵੀ ਯੂਰੋ 2020 ਫਾਈਨਲਸ ਲਈ ਕੁਆਲੀਫਾਈ ਕਰ ਚੁੱਕੇ ਹਨ।


author

Tarsem Singh

Content Editor

Related News