ਸਾਥੀ ਕ੍ਰਿਕਟਰ ਦੀ ਮੌਤ ਤੋਂ ਦੁਖੀ ਕਪਿਲ ਦੇਵ, ਕਿਹਾ- ਪਿਛਲੇ ਹਫ਼ਤੇ ਹੋਈ ਸੀ ਮੁਲਾਕਾਤ

07/13/2021 5:29:53 PM

ਸਪੋਰਟਸ ਡੈਸਕ– ਮੱਧਕ੍ਰਮ ’ਚ ਆਪਣੀ ਜੁਝਾਰੂ ਬੱਲੇਬਾਜ਼ੀ ਕਾਰਨ ਭਾਰਤੀ ਕ੍ਰਿਕਟ ’ਚ ਖ਼ਾਸ ਪਛਾਣ ਬਣਾਉਣ ਵਾਲੇ ਤੇ 1983 ਵਰਲਡ ਕੱਪ ਦੇ ਨਾਇਕ ਯਸ਼ਪਾਲ ਸ਼ਰਮਾ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 66 ਸਾਲਾਂ ਦੇ ਸਨ। ਯਸ਼ਪਾਲ ਦੇ ਦਿਹਾਂਤ ਦੀ ਸੂਚਨਾ ਮਿਲਣ ਦੇ ਬਾਅਦ ਕਪਿਲ ਦੇਵ ਨੂੰ ਵੱਡਾ ਝਟਕਾ ਲੱਗਾ ਹੈ ਤੇ ਉਹ ਇਹ ਖ਼ਬਰ ਸੁਣ ਕੇ ਬਹੁਤ ਦੁਖੀ ਹਨ। ਇਸ ਬਾਰੇ ’ਚ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਦੀਆਂ ਅੱਖਾਂ ’ਚ ਹੁੰਝੂ ਵੀ ਆ ਗਏ।

PunjabKesariਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਪਿਲ ਦੇਵ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਖ਼ਬਰ ’ਤੇ ਯਕੀਨ ਨਹੀਂ ਹੋ ਰਿਹਾ ਹੈ। ਪਿਛਲੇ ਹਫ਼ਤੇ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਕ ਨੇਕ ਆਤਮਾ ਸੀ। ਕਪਿਲ ਦੇਵ ਨੇ ਅੱਗੇ ਕਿਹਾ ਕਿ ਕੋਈ ਰੱਬ ਦੀ ਮਰਜ਼ੀ ਨਾਲ ਨਹੀਂ ਲੜ ਸਕਦਾ। ਉਨ੍ਹਾਂ ਕਿਹਾ ਕਿ ਉਹ ਮੁੰਬਈ ’ਚ ਹਨ ਤੇ ਇਸ ਖ਼ਬਰ ਦੇ ਤੁਰੰਤ ਬਾਅਦ ਉਹ ਦਿੱਲੀ ਲਈ ਉਡਾਣ ਭਰਨਗੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ’ਤੇ ਕਾਬੂ ਨਹੀਂ ਪਾ ਰਹੇ ਹਨ।

PunjabKesariਪੰਜਾਬ ਦੇ 66 ਸਾਲਾ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਨੂੰ 70 ਤੇ 80 ਦੇ ਦਹਾਕੇ ਦੇ ਅੰਤ ’ਚ ਮੱਧਕ੍ਰਮ ਦੇ ਇਕ ਹੁਨਰਮੰਦ ਬੱਲੇਬਾਜ਼ ਦੇ ਤੌਰ ’ਤੇ ਜਾਣਿਆ ਜਾਂਦਾ ਸੀ। 1979 ’ਚ ਇੰਗਲੈਂਡ ਖ਼ਿਲਾਫ਼ ਡੈਬਿਊ ਕਰਨ ਵਾਲੇ ਯਸ਼ਪਾਲ ਨੇ 37 ਟੈਸਟ ਮੈਚਾਂ ਦੀ 59 ਪਾਰੀਆਂ ’ਚ 33 ਦੀ ਔਸਤ ਨਾਲ 2 ਸੈਂਕੜੇ ਤੇ 9 ਅਰਧ ਸੈਂਕੜਿਆਂ ਦੇ ਨਾਲ 1606 ਦੌੜਾਂ ਬਣਾਈਆਂ। ਵਨ-ਡੇ ’ਚ ਉਨ੍ਹਾਂ ਨੇ 40 ਇਨਿੰਗਸ ’ਚ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਵਨ-ਡੇ ’ਚ ਉਨ੍ਹਾਂ ਨੇ 4 ਅਰਧ ਸੈਂਕੜੇ ਲਾਏ ਹਨ ਤੇ ਸਰਵਉੱਚ ਸਕੋਰ 89 ਰਿਹਾ ਹੈ।


Tarsem Singh

Content Editor

Related News