ਭਾਰਤੀ ਕ੍ਰਿਕਟਰ ਨਾਲ ਵੱਡੀ ਠੱਗੀ, ਆਨਲਾਈਨ ਪਿੱਜ਼ਾ ਮੰਗਵਾਉਣ ‘ਤੇ ਬੈਂਕ ਖਾਤੇ ’ਚੋਂ ਉਡ ਗਏ 50 ਹਜ਼ਾਰ ਰੁਪਏ

04/17/2021 4:46:40 PM

ਸਪੋਰਟਸ ਡੈਸਕ— ਵਿਜੇ ਹਜ਼ਾਰੇ ਟਰਾਫ਼ੀ ’ਚ ਮੱਧ ਪ੍ਰਦੇਸ਼ ਟੀਮ ਦਾ ਹਿੱਸਾ ਰਹੇ ਵਿਕ੍ਰਾਂਤ ਸਿੰਘ ਭਦੌਰੀਆ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ ਹਨ। ਦਰਅਸਲ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਗਵਾਲੀਅਰ ’ਚ ਵੀਰਵਾਰ ਤੋਂ ਕੋਰੋਨਾ ਕਰਫ਼ਿਊ ਲੱਗਾ ਹੈ। ਹੋਟਲ ਤੇ ਰੈਸਟੋਰੈਂਟ ਨੂੰ ਹੋਮ ਡਿਲੀਵਰੀ ਦੀ ਮਨਜ਼ੂਰੀ ਹੈ। ਇਸ ਕ੍ਰਿਕਟਰ ਨੂੰ ਆਨਲਾਈਨ ਆਰਡਰ ਕਰਕੇ ਪਿੱਜ਼ਾ ਮੰਗਵਾਉਣਾ ਮਹਿੰਗਾ ਪੈ ਗਿਆ। ਉਨ੍ਹਾਂ ਦੇ ਬੈਂਕ ਖਾਤੇ ’ਚੋਂ 49 ਹਜ਼ਾਰ 996 ਰੁਪਏ (ਕਰੀਬ 50 ਹਜ਼ਾਰ) ਵੀ ਉਡ ਗਏ ਤੇ ਪਿੱਜ਼ਾ ਵੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਇਕ ਵਾਰ ਫਿਰ ਕ੍ਰਿਕਟ ਪ੍ਰੇਮੀਆਂ ਨੂੰ ਦੇਖਣ ਨੂੰ ਮਿਲੇਗਾ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚਾਂ ਦਾ ਰੋਮਾਂਚ

ਵਿਕ੍ਰਾਂਤ ਭਦੌਰੀਆ ਗਵਾਲੀਅਰ ’ਚ ਸ਼ਿੰਦੇ ਦੀ ਛਾਊਣੀ ’ਚ ਰਹਿੰਦੇ ਹਨ। ਉਹ ਅੰਡਰ-19 ’ਚ ਭਾਰਤ ਲਈ ਵੀ ਖੇਡ ਚੁੱਕੇ ਹਨ। ਕ੍ਰਿਕਟਰ ਵਿਕ੍ਰਾਂਤ ਭਦੌਰੀਆ ਨੇ ਡੋਮਿਨੋਜ਼ ਤੋਂ ਆਨਲਾਈਨ ਪਿੱਜ਼ਾ ਮੰਗਵਾਉਣ ਦਾ ਵਿਚਾਰ ਕੀਤਾ। ਖ਼ਬਰਾਂ ਮੁਤਾਬਾਕ ਵਿਕਰਾਂਤ ਭਦੌਰੀਆ ਦੇ ਨਾਲ 15 ਅਪ੍ਰੈਲ ਦੀ ਸ਼ਾਮ ਨੂੰ ਇਹ ਠੱਗੀ ਹੋਈ। ਉਨ੍ਹਾਂ ਨੇ ਇੰਟਰਨੈੱਟ ’ਤੇ ਡੋਮਿਨੋਜ਼ ਪਿੱਜ਼ਾ ਸੈਂਟਰ ਦਾ ਕਸਟਮਰ ਕੇਅਰ ਨੰਬਰ ਲੱਭਿਆ। ਵਿਕ੍ਰਾਂਤ ਨੇ ਉਸ ਨੰਬਰ ’ਤੇ ਫ਼ੋਨ ਕਰਕੇ 300 ਰੁਪਏ ਦੇ ਚੀਜ਼ ਪਿੱਜ਼ਾ ਦਾ ਆਰਡਰ ਦੇ ਦਿੱਤਾ।

ਪਿੱਜ਼ਾ ਦੀ ਬੁਕਿੰਗ ਕਰਨ ਦੇ ਬਾਅਦ ਉਸ ਨੰਬਰ ਤੋਂ ਉਨ੍ਹਾਂ ਦੇ ਮੋਬਾਈਲ ’ਤੇ ਪੇਮੈਂਟ ਲਈ ਮੈਸੇਜ ਆਇਆ। ਲਿੰਕ ਓਪਨ ਕਰਦੇ ਹੀ ਇਕ ਐਪ ਡਾਊਨਲੋਡ ਹੋ ਗਿਆ ਤੇ ਉਨ੍ਹਾਂ ਦਾ ਮੋਬਾਈਲ ਆਪਣੇ ਆਪ ਆਪਰੇਟ ਹੋਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਦੇ ਖਾਤੇ ’ਚੋਂ ਲਗਭਗ 50 ਹਜ਼ਾਰ ਰੁਪਏ ਨਿਕਲ ਗਏ। ਬਦਮਾਸ਼ਾਂ ਨੇ ਪੂਰੇ 50 ਹਜ਼ਾਰ ਦਾ ਟ੍ਰਾਂਜੈਕਸ਼ਨ ਇਸ ਲਈ ਨਹੀਂ ਕੀਤਾ ਕਿਉਂਕਿ 50 ਹਜ਼ਾਰ ਦੇ ਲੈਣ-ਦੇਣ ਲਈ ਬੈਂਕ ਖਾਤੇ ਦਾ ਪੈਨ ਨਾਲ ਲਿੰਕ ਹੋਣਾ ਜ਼ਰੂਰੀ ਹੈ। ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਕਿ੍ਰਕਟਰ ਨੇ ਕ੍ਰਾਈਮ ਬ੍ਰਾਂਚ ’ਚ ਇਸ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ : SRH ਤੇ MI ਵਿਚਾਲੇ ਮੁਕਾਬਲਾ ਅੱਜ, ਜਾਣੋ ਟੀਮਾਂ ਦੀ ਸਥਿਤੀ, ਪਿੱਚ ਤੇ ਪਲੇਇੰਗ XI ਬਾਰੇ

ਵਿਕ੍ਰਾਂਤ ਹਾਲ ਹੀ ’ਚ ਖ਼ਤਮ ਹੋਈ ਵਿਜੇ ਹਜ਼ਾਰੇ ਟਰਾਫ਼ੀ ’ਚ ਵੀ ਮੱਧ ਪ੍ਰਦੇਸ਼ ਕ੍ਰਿਕਟ ਟੀਮ ਦਾ ਹਿੱਸਾ ਸਨ। ਹਾਲਾਂਕਿ ਉਨ੍ਹਾਂ ਨੂੰ ਪੂਰੇ ਟੂਰਨਾਮੈਂਟ ’ਚ ਇਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ ਸੀ। ਪੁਲਸ ਅਧਿਕਾਰੀ (ਸੂਬਾ ਸਾਈਬਰ ਜ਼ੋਨ ਗਵਾਲੀਅਰ) ਸੁਧਾਰ ਅੱਗਰਵਾਲ ਪਹਿਲਾਂ ਵੀ ਅਲਰਟ ਜਾਰੀ ਕਰ ਚੁੱਕੇ ਹਨ ਕਿ ਕਿਸੇ ਨੂੰ ਵੀ ਜੇਕਰ ਕੰਪਨੀ ਜਾਂ ਫ਼ਰਮ ਦਾ ਨੰਬਰ ਚਾਹੀਦਾ ਹੈ ਤਾਂ ਸਿੱਧੇ ਇੰਟਰਨੈੱਟ ’ਤੇ ਸਰਚ ਕਰਨ ਦੇ ਬਦਲੇ ਉਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਸਰਚ ਕਰਨ। ਸਹੀ ਨੰਬਰ ਮਿਲੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News