ਕ੍ਰਿਕਟਰਾਂ ਨੂੰ ਹੁਣ ਮੈਦਾਨ ''ਚ ''ਐਟੀਟਿਊਡ'' ਦਿਖਾਉਣਾ ਪੈ ਸਕਦੈ ਭਾਰੀ

05/25/2017 9:35:38 PM

ਲੰਡਨ— ਕ੍ਰਿਕਟ ਦੇ ਮੈਦਾਨ ''ਚ ਮਾੜੇ ਵਤੀਰੇ ਜਾਂ ਹਿੰਸਾ ਕਰਨ ਵਾਲੇ ਖਿਡਾਰੀਆਂ ਦੀ ਹੁਣ ਖੈਰ ਨਹੀਂ। ਅੰਤਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਕ੍ਰਿਕਟ ਕਮੇਟੀ ਨੇ ਅੰਪਾਇਰਾਂ ਨੂੰ ਇਹ ਅਧਿਕਾਰ ਦੇਣ ਦੀ ਸਿਫਾਰਿਸ਼ ਕੀਤੀ ਕਿ ਕ੍ਰਿਕਟ ਦੇ ਮੈਦਾਨ ''ਚ ਮਾੜੇ ਵਤੀਰਾ ਕਰਨ ਵਾਲੇ ਖਿਡਾਰੀਆਂ ਨੂੰ ਬਾਹਰ ਕਰ ਸਕਣ। 

ਲੰਡਨ ''ਚ ਬੁੱਧਵਾਰ ਤੇ ਵੀਰਵਾਰ ਨੂੰ ਕੁਬੰਲੇ ਦੀ ਪ੍ਰਧਾਨਗੀ ਵਾਲੀ ਕ੍ਰਿਕਟ ਕਮੇਟੀ ਦੀ ਬੈਠਕ ''ਚ ਟੈਸਟ ਕ੍ਰਿਕਟ ਮੁਕਾਬਲੇ ਨੂੰ ਲਾਗੂ ਕਰਨ, ਕ੍ਰਿਕਟ ਨੂੰ ਓਲੰਪਿਕ ਖੇਡਾਂ ''ਚ ਸ਼ਾਮਲ ਕਰਨ, ਅੰਪਾਇਰ ਫੈਸਲਾ ਸਮੀਖਿਆ ਪ੍ਰਣਾਲੀ ਨੂੰ ਟੀ-20 ਫਾਰਮੈਟਾਂ ''ਚ ਸ਼ਾਮਲ ਕਰਨ, ਅੰਪਾਇਰਾਂ ਨੂੰ ਖਿਡਾਰੀਆਂ ਨੂੰ ਮੈਦਾਨ ''ਚੋਂ ਬਾਹਰ ਕਰਨ ਦਾ ਅਧਿਕਾਰ ਦੇਣ, ਬੱਲੇ ਦੇ ਸਾਈਜ਼ ਨੂੰ ਲੈ ਕੇ ਸਹੀ ਮਾਪਦੰਡ ਅਪਣਾਉਣ ਤੇ ਤੀਜੇ ਅੰਪਾਇਰ ਨੂੰ ਨੋ-ਬਾਲ ਦੱਸਣ ਦਾ ਅਧਿਕਾਰ ਦੇਣ ਵਰਗੀਆਂ ਸਿਫਾਰਿਸ਼ਾਂ ਦਿੱੱਤੀਆਂ ਗਈਆਂ ਹਨ। ਕ੍ਰਿਕਟ ਕਮੇਟੀ ਨੇ ਆਈਸੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ ਨੂੰ ਇਹ ਸਿਫਾਰਿਸ਼ਾਂ ਦਿੱਤੀਆਂ ਗਈਆਂ। ਜੇਕਰ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਮੇਟੀ ਇਨ੍ਹਾਂ ਸਿਫਾਰਿਸ਼ਾਂ ਨੂੰ ਮਨਜ਼ੂਰ ਕਰ ਲੈਂਦੀ ਹੈ ਤਾਂ ਆਈਸੀਸੀ ਦੀ ਖੇਡ ਦੀਆਂ ਨਵੀਆਂ ਸ਼ਰਤਾਂ ਇਕ ਅਕਤੂਬਰ ਤੋਂ ਲਾਗੂ ਹੋ ਜਾਣਗੀਆਂ।


Related News