ਕ੍ਰਿਕਟਰ ਮਿਤਾਲੀ ਰਾਜ ਨੂੰ ਪਸੰਦ ਹੈ ਆਮਿਰ ਖਾਨ

04/08/2018 4:18:31 AM

ਜਲੰਧਰ — ਵਨ ਡੇ ਕ੍ਰਿਕਟ 'ਚ 6000 ਦੌੜਾਂ ਪੂਰੀਆਂ ਕਰਨ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਤੇ ਭਾਰਤੀ ਵਨ ਡੇ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਬਚਪਨ ਵਿਚ 'ਭਰਤਨਾਟਯਮ' ਦੀ ਟ੍ਰੇਨਿੰਗ ਲਈ ਸੀ ਤੇ ਕਈ ਸਟੇਜ ਪ੍ਰੋਗਰਾਮ ਕੀਤੇ ਪਰ ਕ੍ਰਿਕਟ ਕਾਰਨ ਉਹ 'ਭਰਤਨਾਟਯਮ' ਦੀਆਂ ਕਲਾਸਾਂ ਤੋਂ ਦੂਰ ਰਹਿੰਦੀ ਸੀ।
ਉਦੋਂ ਡਾਂਸ ਟੀਚਰ ਨੇ ਉਸ ਨੂੰ ਕ੍ਰਿਕਟ ਤੇ ਡਾਂਸ 'ਚੋਂ ਕਿਸੇ ਇਕ ਨੂੰ ਚੁਣਨ ਦੀ ਸਲਾਹ ਦਿੱਤੀ ਸੀ। ਬਚਪਨ 'ਚ ਜਦੋਂ ਉਸ ਦੇ ਭਰਾ ਨੂੰ ਕ੍ਰਿਕਟ ਦੀ ਕੋਚਿੰਗ ਦਿੱਤੀ ਜਾਂਦੀ ਸੀ, ਉਦੋਂ ਉਹ ਮੌਕਾ ਦੇਖ ਕੇ ਗੇਂਦ ਨੂੰ ਘੁਮਾਉਂਦੀ ਸੀ। ਉਦੋਂ ਕ੍ਰਿਕਟਰ ਜਯੋਤੀ ਪ੍ਰਸਾਦ ਨੇ ਉਸ ਨੂੰ ਨੋਟਿਸ ਕੀਤਾ। ਮਿਤਾਲੀ ਦੇ ਮਾਤਾ-ਪਿਤਾ ਨੇ ਉਸ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਅਤੇ ਹਰ ਤਰ੍ਹਾਂ ਦੀ ਸਹਾਇਤਾ ਕੀਤੀ, ਜਿਸ ਕਾਰਨ ਉਹ ਅੱਜ ਇਸ ਮੁਕਾਮ ਤਕ ਪਹੁੰਚ ਸਕੀ ਹੈ।
ਇਕ ਇੰਟਰਵਿਊ ਦੌਰਾਨ ਮਿਤਾਲੀ ਤੋਂ ਜਦੋਂ ਉਸ ਦੇ ਕ੍ਰਸ਼ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਅਭਿਨੇਤਾ ਆਮਿਰ ਖਾਨ ਬਹੁਤ ਪਸੰਦ ਹੈ ਤੇ ਉਹ ਉਸ ਨਾਲ ਡੇਟ 'ਤੇ ਜਾਣਾ ਚਾਹੁੰਦੀ ਹੈ। 2003 ਦੀਆਂ ਕ੍ਰਿਕਟ ਉਪਲੱਬਧੀਆਂ ਲਈ ਮਿਤਾਲੀ ਰਾਜ ਨੂੰ 2004 'ਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।


Related News