ਜਾਣੋ ਕੀ ਹੈ ਕ੍ਰਿਕਟਰ Harbhajan Singh ਦਾ ਪਲਾਨ B, ਜਗਬਾਣੀ ਨਾਲ Exclusive ਇੰਟਰਵਿਊ (ਦੇਖੋ ਵੀਡੀਓ)

Saturday, Dec 25, 2021 - 08:00 PM (IST)

ਜਾਣੋ ਕੀ ਹੈ ਕ੍ਰਿਕਟਰ Harbhajan Singh ਦਾ ਪਲਾਨ B, ਜਗਬਾਣੀ ਨਾਲ Exclusive ਇੰਟਰਵਿਊ (ਦੇਖੋ ਵੀਡੀਓ)

ਜਲੰਧਰ- ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ 23 ਸਾਲਾਂ ਦੇ ਸ਼ਾਨਦਾਰ ਕ੍ਰਿਕਟ ਕਰੀਅਰ ਦੇ ਬਾਅਦ ਸ਼ੁੱਕਰਵਾਰ ਨੂੰ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਅੱਜ ਭਾਵ ਸ਼ਨੀਵਾਰ ਨੂੰ ਜਲੰਧਰ ਦੀ ਮਸ਼ਹੂਰ ਬਰਲਟਨ ਪਾਰਕ ਵਿਖੇ ਜਗ ਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਹਰਭਜਨ ਸਿੰਘ ਦਾ ਇੰਟਰਵਿਊ ਲਿਆ। ਇਸ ਦੌਰਾਨ ਹਰਭਜਨ ਸਿੰਘ ਨੇ ਆਪਣੀ ਜ਼ਿੰਦਗੀ ਨਾਲ ਸਬੰਧਤ ਮਹੱਤਵਪੂਰਨ ਯਾਦਾਂ ਸਾਂਝੀਆਂ ਕੀਤੀਆਂ। 

ਇਹ ਵੀ ਪੜ੍ਹੋ : ਰਾਹੁਲ ਦ੍ਰਾਵਿੜ ਦੇ ਇਸ ਗੱਲ 'ਤੇ ਜ਼ੋਰ ਦੇਣ ਨਾਲ ਵਾਪਸੀ 'ਚ ਮਿਲੀ ਮਦਦ : ਮਯੰਕ ਅਗਰਵਾਲ

ਹਰਭਜਨ ਸਿੰਘ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਆਪਣੀ ਉਮੀਦਾਂ ਦੇ ਖੰਭਾਂ ਨੂੰ ਬਰਲਟਨ ਪਾਰਕ 'ਚ ਪਰਵਾਜ਼ ਦਿੱਤੀ ਜਿੱਥੇ ਉਹ ਸਿੰਗਲ ਵਿਕਟ 'ਤੇ ਪ੍ਰੈਕਟਿਸ ਕਰਦੇ ਸਨ। ਇਸ ਬਾਰੇ ਹਰਭਜਨ ਸਿੰਘ ਨੇ ਕਿਹਾ ਕਿ ਉਸ ਸਮੇਂ ਇਸ ਸਟੇਡੀਅਮ ਨਾਲ ਜੁੜੇ ਗਰਾਉਂਡ ਮੈਨ ਤੋਂ ਲੈ ਕੇ ਤਮਾਮ ਲੋਕਾਂ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਸੀ ਤੇ ਉਹ ਉਨ੍ਹਾਂ ਲੋਕਾਂ ਦੇ ਬਹੁਤ ਧੰਨਵਾਦੀ ਹਨ। ਉਨ੍ਹਾਂ ਨੇ ਆਪਣੇ ਸ਼ੰਘਰਸ਼ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੰਘਰਸ਼ ਜੀਵਨ ਦਾ ਬਹੁਤ ਮਹੱਤਵਪੂਰਨ ਸਮਾਂ ਹੁੰਦਾ ਹੈ ਕਿਉਂਕਿ ਉਸ ਸਮੇਂ ਕੁਝ ਬਣਨ ਦਾ ਇਕ ਜਨੂੰਨ ਸੀ ਤੇ ਉਨ੍ਹਾਂ ਦੇ ਸੰਘਰਸ਼ 'ਚ ਉਨ੍ਹਾਂ ਦੇ ਪਿਤਾ ਦਾ ਬਹੁਤ ਯੋਗਦਾਨ ਸੀ ਜੇਕਰ ਉਹ ਉਨ੍ਹਾਂ ਨੂੰ ਉਤਸ਼ਾਹਤ ਨਹੀਂ ਕਰਦੇ ਤਾਂ ਇਹ ਇਸ ਮੁਕਾਮ ਤਕ ਕਦੀ ਨਹੀਂ ਪਹੁੰਚ ਸਕਦੇ ਸਨ। ਉਨ੍ਹਾਂ ਨੇ ਆਪਣੀ ਸਫਲਤਾ ਲਈ ਆਪਣੀ ਮਿਹਨਤ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਤੇ ਆਪਣੀ ਭੈਣਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਉਹ ਅੱਜ ਜਿਸ ਮੁਕਾਮ 'ਤੇ ਪਹੁੰਚੇ ਹਨ ਉਸ ਤੋਂ ਉਹ ਕਾਫੀ ਖ਼ੁਸ਼ ਤੇ ਸੰਤੁਸ਼ਟ ਹਨ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕ੍ਰਿਕਟ ਜਗਤ 'ਚ ਆਪਣੀ ਸਫਲਤਾ ਦੇ ਸੁਫ਼ਨੇ ਜਾਗਦੀ ਅੱਖਾਂ ਨਾਲ ਦੇਖੇ ਸਨ ਤੇ ਉਹ ਸੁਫ਼ਨੇ ਪੂਰੇ ਕਰਨ ਲਈ ਉਨ੍ਹਾਂ ਸਖ਼ਤ ਮਿਹਨਤ ਵੀ ਕੀਤੀ ਸੀ ਤੇ ਉਨਾਂ ਦਾ ਸੁਫ਼ਨਾ ਸੀ ਕਿ ਉਹ ਭਾਰਤ ਲਈ ਖੇਡਣ ਤੇ ਅਗਲਾ ਕਪਿਲ ਦੇਵ ਬਣਨ ਤੇ ਜੇਕਰ ਉਹ ਅਜਿਹਾ ਨਹੀਂ ਸੋਚਦੇ ਤਾਂ ਸ਼ਾਇਦ ਇਸ ਮੁਕਾਮ ਤਕ ਨਹੀਂ ਪਹੁੰਚ ਸਕਦੇ ਸਨ। ਉਨ੍ਹਾਂ ਕਿਹਾ ਕਿ ਉਹ ਸਵੇਰੇ ਖੇਡ ਦੇ ਮੈਦਾਨ 'ਤੇ ਆਉਂਦੇ ਤੇ ਸ਼ਾਮ ਪੈਣ ਤਕ ਸਖ਼ਤ ਮਿਹਨਤ ਕਰਦੇ। 

ਆਪਣੇ ਕ੍ਰਿਕਟ ਕਰੀਅਰ 'ਚ ਜਿਨ੍ਹਾਂ ਸ਼ਖਸੀਅਤਾਂ ਨੇ ਹਰਭਜਨ ਦੀ ਮਦਦ ਕੀਤੀ ਉਨ੍ਹਾਂ 'ਚੋਂ ਸਭ ਤੋਂ ਪਹਿਲਾ ਨਾਂ ਹਰਭਜਨ ਨੇ ਸੌਰਵ ਗਾਂਗੁਲੀ ਦਾ ਲਿਆ। ਉਨ੍ਹਾਂ ਨੇ ਆਪਣੇ ਕਰੀਅਰ 'ਚ ਟਰਨਿੰਗ ਪੁਆਇੰਟ ਸੌਰਵ ਗਾਂਗੁਲੀ ਦੇ ਯੋਗਦਾਨ ਨੂੰ ਦਿੱਤਾ ਕਿਉਂਕਿ ਸੌਰਵ ਗਾਂਗੁਲੀ ਨੇ ਉਸ ਸਮੇਂ ਹਰਭਜਨ ਦਾ ਹੱਥ ਫੜਿਆ ਜਦੋਂ ਉਹ ਨੈਸ਼ਨਲ ਟੀਮ 'ਚੋਂ ਬਾਹਰ ਹੋ ਗਏ ਸਨ। ਰਣਜੀ ਟਰਾਫੀ 'ਚ ਪ੍ਰਦਰਸ਼ਨ ਕਰ ਰਹੇ ਸਨ। ਪਰ ਚੋਣਕਰਤਾ ਉਨ੍ਹਾਂ ਵਿਰੁੱਧ ਸਨ ਤੇ ਉਹ ਹਰਭਜਨ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਸਨ ਤੇ ਉਹ 4 ਮੈਚਾਂ 'ਚ 28 ਵਿਕਟਾਂ ਲੈਣ ਦੇ ਬਾਵਜੂਦ ਅੱਗੇ ਨਹੀਂ ਵੱਧ ਰਹੇ ਸਨ। ਪਰ ਜਦੋਂ ਸੌਰਵ ਗਾਂਗੁਲੀ ਨੇ ਉਨ੍ਹਾਂ ਦੇ ਹੁਨਰ ਨੂੰ ਦੇਖ ਕੇ ਖਿਡਾਉਣਾ ਸ਼ੁਰੂ ਕੀਤਾ ਤੇ ਹਰਭਜਨ ਉਸੇ ਸੀਰੀਜ਼ 'ਚ 32 ਵਿਕਟਾਂ ਲਈਆਂ ਤੇ ਹੈਟ੍ਰਿਕ ਵੀ ਲਈਆਂ। ਜੇਕਰ ਉਸ ਸਮੇਂ ਸੌਰਵ ਗਾਂਗੁਲੀ ਉਨ੍ਹਾਂ ਦਾ ਸਾਥ ਨਾ ਦਿੰਦੇ ਤਾਂ ਉਹ ਕ੍ਰਿਕਟ ਛੱਡ ਕਿਤੇ ਹੋਰ ਚਲੇ ਜਾਂਦੇ। ਹਰਭਜਨ ਸਿੰਘ ਨੇ ਆਪਣੇ ਕ੍ਰਿਕਟ ਕਰੀਅਰ ਦੇ ਦੌਰਾਨ ਕਈ ਕਪਤਾਨਾਂ ਨਾਲ ਕੰਮ ਕੀਤਾ ਪਰ ਉਨ੍ਹਾਂ ਨੇ ਸਭ ਤੋਂ ਵੱਧ ਸੌਰਵ ਗਾਂਗੁਲੀ ਨੂੰ ਆਪਣਾ ਫੇਵਰੇਟ ਕਪਤਾਨ ਦੱਸਿਆ। ਹਰਭਜਨ ਸਿੰਘ ਨੇ ਜੋ ਮੁਕਾਮ ਹਾਸਲ ਕੀਤਾ ਉਸ ਦੀ ਸ਼ੁਰੂਆਤ ਸੌਰਵ ਗਾਂਗੁਲੀ ਦੇ ਸਮੇਂ ਤੋਂ ਹੀ ਹੋਈ। ਸੌਰਵ ਗਾਂਗੁਲੀ ਨੇ ਖਿਡਾਰੀਆਂ ਨੂੰ ਮੈਚ ਵਿਨਰ ਬਣਾਇਆ ਭਾਵ ਮੈਚ ਜਿਤਾਉਣਾ ਸਿਖਾਇਆ।

ਹਰਭਜਨ ਨੇ ਆਪਣੇ ਕ੍ਰਿਕਟ ਕਰੀਅਰ ਦੌਰਾਨ ਮੈਥਿਊ ਹੈਡਨ ਨੂੰ ਸਭ ਤੋਂ ਵੱਧ ਚੈਲੰਜਿੰਗ ਬੈਟਸਮੈਨ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੈਥਿਊ ਹੈਡਨ ਨੂੰ ਕਈ ਵਾਰ ਆਊਟ ਕੀਤਾ ਪਰ ਜਦੋਂ ਤਕ ਉਹ ਕ੍ਰੀਜ਼ 'ਤੇ ਹੁੰਦਾ ਤਾਂ ਉਸ ਦਾ ਸਾਹਮਣਾ ਚੈਲੰਜਿੰਗ ਹੁੰਦਾ ਸੀ। ਉਹ ਆਪਣੀ ਪਾਰੀ ਦੇ ਦੌਰਾਨ ਦੌੜਾਂ ਬਣਾਉਂਦਾ ਤੇ ਪ੍ਰੈਸ਼ਰ ਬਣਾਈ ਰਖਦਾ ਸੀ। ਉਨ੍ਹਾਂ ਮੁਤਾਬਕ ਰਿਕੀ ਪੋਂਟਿੰਗ ਅਜਿਹੇ ਖਿਡਾਰੀ ਸਨ ਜਿਨ੍ਹਾਂ ਨਾਲ ਖੇਡਦੇ ਸਮੇਂ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਉਸ ਨੂੰ ਆਊਟ ਕਰ ਸਕਦੇ ਹਨ। ਉਨ੍ਹਾਂ ਨੇ ਰਿੱਕੀ ਪੋਂਟਿੰਗ ਨੂੰ ਕਈ ਵਾਰ ਆਊਟ ਕੀਤਾ ਤੇ ਕਈ ਵਾਰ ਤਾਂ ਉਨ੍ਹਾਂ ਨੂੰ ਲਗਦਾ ਸੀ ਕਿ ਜਦੋਂ ਉਹ ਗੇਂਦਬਾਜ਼ੀ ਕਰਾ ਰਹੇ ਹਨ ਤਾਂ ਰਿਕੀ ਪੋਂਟਿੰਗ ਗੇਂਦ ਦੀ ਬਜਾਏ ਉਨ੍ਹਾਂ ਦੇ ਚਿਹਰੇ ਨੂੰ ਹੀ ਦੇਖ ਰਹੇ ਹਨ। ਕ੍ਰਿਕਟ ਜਗਤ 'ਚ ਸ਼ਾਨਦਾਰ ਦੋਸਤਾਂ ਬਾਰੇ ਉਨ੍ਹਾਂ ਨੇ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਆਸ਼ੀਸ਼ ਨਹਿਰਾ ਤੇ ਜ਼ਹੀਰ ਖਾਨ ਤੇ ਸੌਰਵ ਗਾਂਗੁਲੀ ਦੇ ਨਾਂ ਲਏ।

ਇਹ ਵੀ ਪੜ੍ਹੋ : ਜਾਣੋ ਕੀ ਹੈ ਕ੍ਰਿਕਟਰ Harbhajan Singh ਦਾ ਪਲਾਨ B, ਜਗਬਾਣੀ ਨਾਲ Exclusive ਇੰਟਰਵਿਊ (ਦੇਖੋ ਵੀਡੀਓ)

ਹਰਭਜਨ ਸਿੰਘ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤਾਂ ਤੇ ਉਨ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਦਾ ਸਮਾਂ ਵੀ ਇਲੈਕਸ਼ਨ ਦੇ ਦੌਰ ਦੌਰਾਨ ਹੈ ਤੇ ਅਜਿਹੀਆਂ ਸੰਭਾਵਨਾਵਾਂ ਹਨ ਕਿ ਹਰਭਜਨ ਸਿੰਘ ਸਿਆਸਤ 'ਚ ਆ ਸਕਦੇ ਹਨ ਤਾਂ ਹਰਭਜਨ ਸਿੰਘ ਨੇ ਕਿਹਾ ਕਿ ਇਹ ਚੋਣਾਂ ਦੇ ਨਜ਼ਦੀਕ ਆਉਣ ਦਾ ਸਮਾਂ ਹੈ ਤੇ ਜੇਕਰ ਉਹ ਬੀ. ਜੇ. ਪੀ. ਜਾਂ ਕਾਂਗਰਸ ਦੇ ਨੇਤਾਵਾਂ ਨੂੰ ਮਿਲਦੇ ਹਨ ਤਾਂ ਇਹ ਕਿਆਸ ਲਗਾਏ ਜਾਂਦੇ ਹਨ ਇਹ ਸਿਆਸਤ 'ਚ ਆਉਣਾ ਚਾਹੁੰਦੇ ਹਨ। ਪਰ ਜੇਕਰ ਅਜਿਹਾ ਕੋਈ ਸਬੱਬ ਬਣਿਆ ਤਾਂ ਉਹ ਇਹ ਸਾਰਿਆਂ ਨੂੰ ਦੱਸ ਕੇ ਦਸਣਗੇ ਪਰ ਅਜੇ ਅਜਿਹੀਆਂ ਇੱਛਾਵਾਂ ਨਹੀਂ ਹਨ ਤੇ ਉਹ ਬਹੁਤ ਸੋਚ ਸਮਝ ਕੇ ਹੀ ਸਿਆਸਤ 'ਚ ਸਰਗਰਮ ਹੋਣਗੇ ਤੇ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰਾਨਗੇ।

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News