ਜਦੋਂ ਫੀਲਡਿੰਗ ਕਰ ਰਹੇ ਫਖਰ ਜਮਾਨ ਨੂੰ ਦਰਸ਼ਕ ਨੇ ਕਿਹਾ-20 ਰੁਪਏ ਦੇ ਪਕੌੜੇ ਲਿਆਉਣ ਲਈ
Saturday, Jun 01, 2019 - 07:22 PM (IST)

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਹੀ ਮੈਚ 'ਚ ਪਾਕਿਸਤਾਨ ਦੀ ਟੀਮ ਵਿੰਡੀਜ਼ ਦੇ ਗੇਂਦਬਾਜ਼ਾਂ ਦੇ ਅੱਗੇ ਢੇਹਢੇਰੀ ਹੋ ਗਈ। ਪਾਕਿ ਦੇ ਟਾਪ ਆਰਡਰ ਦੇ ਬੱਲੇਬਾਜ਼ ਫਖਰ ਜਮਾਨ ਲੱਚਰ ਪ੍ਰਦਰਸ਼ਨ ਦੇ ਚੱਲਦੇ ਟ੍ਰੋਲ ਵੀ ਹੋ ਗਏ। ਪਾਕਿਸਤਾਨ ਦੇ ਇਮਾਮ ਓਲ ਹਕ 2, ਫਖਰ ਜਮਾਨ 22 ਤਾਂ ਬਾਬਰ ਆਜਮ ਵੀ ਸਿਰਫ 22 ਦੌੜਾਂ ਹੀ ਬਣਾ ਸਕੇ। ਇਸ ਲੱਚਰ ਪ੍ਰਦਰਸ਼ਨ ਦੇ ਕਾਰਨ ਪਾਕਿਸਤਾਨ ਟੀਮ ਸਿਰਫ 105 ਦੌੜਾਂ 'ਤੇ ਆਲ ਆਊਟ ਹੋ ਗਿਆ। ਪਾਕਿਸਤਾਨ ਟੀਮ ਜਦੋਂ ਫੀਲਡਿੰਗ ਕਰ ਰਹੀ ਸੀ ਤਾਂ ਇਕ ਅਜਿਹਾ ਕਿੱਸਾ ਹੋਇਆ ਕਿ ਜਿਸ ਨੇ ਸਾਰਿਆਂ ਨੂੰ ਹੱਸਣ 'ਤੇ ਮੰਜਬੂਰ ਕਰ ਦਿੱਤਾ। ਇਹ ਕਿੱਸਾ ਜਮਾਨ ਦੇ ਨਾਲ ਜੁੜਿਆ ਹੋਇਆ ਸੀ।
ਦਰਅਸਲ, ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾਂ 'ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਦਰਸ਼ਕ ਮੈਦਾਨ 'ਚ ਬੈਠੇ ਫਖਰ ਨੂੰ ਲੱਚਰ ਪ੍ਰਦਰਸ਼ਨ ਦੇ ਕਾਰਨ ਪਕੌੜੇ ਲੈ ਕੇ ਆਉਣ ਦਾ ਬੋਲ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਫਖਰ ਵੀ ਫੈਂਸ ਦੀਆਂ ਗੱਲਾਂ ਸੁਣ ਕੇ ਹੱਸਦੇ ਨਜਰ ਆਉਂਦੇ ਹਨ। ਦੇਖੋ ਵੀਡੀਓ
This time Fakhar Zaman serving memer😂 pic.twitter.com/d57BjnaO8M
— SIRcasm (@anascasm) June 1, 2019
ਜ਼ਿਕਰਯੋਗ ਹੈ ਕਿ ਨਾਟਿੰਘਮ ਮੈਦਾਨ 'ਤੇ ਪਾਕਿਸਤਾਨ ਦੀ ਟੀਮ ਪਹਿਲਾ ਖੇਡਦੇ ਹੋਏ 105 ਦੌੜਾਂ 'ਤੇ ਆਲ ਆਊਟ ਹੋ ਗਿਆ ਸੀ। ਜਵਾਬ 'ਚ ਖੇਡਣ ਉਤਰੀ ਇੰਡੀਜ਼ ਟੀਮ ਨੇ 14ਵੇਂ ਓਵਰ 'ਚ ਹੀ ਮੈਚ ਜਿੱਤ ਲਿਆ। ਕ੍ਰਿਸ ਗੇਲ ਨੇ 50 ਤੋਂ ਨਿਕੋਲਸ ਪੂਰਨ ਨੇ 34 ਦੌੜਾਂ ਬਣਾ ਕੇ ਵਿੰਡੀਜ਼ ਨੂੰ ਮੈਚ ਜਿੱਤਾ ਦਿੱਤਾ।