19 ਅਕਤੂਬਰ ਤੋਂ ਨਿਊਜ਼ੀਲੈਂਡ ''ਚ ਖੇਡੀ ਜਾਵੇਗੀ ਕ੍ਰਿਕਟ, ਬੋਰਡ ਨੇ ਦਿੱਤੀ ਜਾਣਕਾਰੀ
Thursday, Oct 08, 2020 - 08:22 PM (IST)
ਵੇਲਿੰਗਟਨ– ਨਿਊਜ਼ੀਲੈਂਡ 'ਚ ਪੇਸ਼ੇਵਰ ਕ੍ਰਿਕਟ 19 ਅਕਤੂਬਰ ਤੋਂ ਬਹਾਲ ਹੋਵੇਗੀ ਤੇ ਪਹਿਲੀ ਸ਼੍ਰੇਣੀ ਚੈਂਪੀਅਨਸ਼ਿਪ ਕੋਰੋਨਾ ਵਾਇਰਸ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਖੇਡੀ ਜਾਵੇਗੀ। ਨਿਊਜ਼ੀਲੈਂਡ ਦੇ 6 ਖਿਡਾਰੀ ਇਸ ਸਮੇਂ ਆਈ. ਪੀ. ਐੱਲ. ਲਈ ਯੂ. ਏ. ਈ. ਵਿਚ ਹਨ। ਉਨ੍ਹਾਂ ਤੋਂ ਇਲਾਵਾ ਸਾਰੇ ਕਰਾਰਬੱਧ ਖਿਡਾਰੀ ਪਲੰਕੇਟ ਸ਼ੀਲਡ ਟੂਰਨਾਮੈਂਟ ਲਈ ਆਪਣੀਆਂ ਘਰੇਲੂ ਟੀਮਾਂ ਨਾਲ ਜੁੜਨਗੇ। ਟੂਰਨਾਮੈਂਟ ਈਡਨ ਪਾਰਕ ਆਊਟਰ ਓਵਲ, ਸੈਡਨ ਪਾਰਕ ਤੇ ਬੇਸਿਨ ਰਿਜ਼ਰਵ 'ਚ ਖੇਡੇ ਜਾਣਗੇ।
ਨਿਊਜ਼ੀਲੈਂਡ ਕ੍ਰਿਕਟ ਨੇ ਵੀਰਵਾਰ ਨੂੰ 8 ਦੌਰ ਦੀ ਪਹਿਲੀ ਸ਼੍ਰੇਣੀ ਚੈਂਪੀਅਨਸ਼ਿਪ, ਨਿਊਜ਼ੀਲੈਂਡ ਦੀਆਂ ਦੋਵੇਂ ਵਨ ਡੇ ਰਾਸ਼ਟਰੀ ਚੈਂਪੀਅਨਸ਼ਿਪ (ਬੀਬੀ ਤੇ ਪੁਰਸ਼ ਵਰਗ) ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਬੋਰਡ ਦੇ ਕ੍ਰਿਕਟ ਪਰਿਚਾਲਨ ਪ੍ਰਮੁੱਖ ਰਿਚਰਡ ਬਰੂਵੇਰ ਨੇ ਕਿਹਾ ਕਿ ਨਿਊਜ਼ੀਲੈਂਡ ਕ੍ਰਿਕਟ ਨੇ ਕੋਰੋਨਾ ਵਾਇਰਸ ਸਬੰਧੀ ਆਈ. ਸੀ. ਸੀ. ਦੇ ਜ਼ਿਆਦਾਤਰ ਨਿਯਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।