ਬਾਰਸੀਲੋਨਾ ''ਚ ਵੀ ਬਣੇਗਾ ਕ੍ਰਿਕਟ ਸਟੇਡੀਅਮ, ਹੋਵੇਗਾ ਇੰਨਾ ਖਰਚਾ
Thursday, Jul 15, 2021 - 08:29 PM (IST)
ਬਾਰਸੀਲੋਨਾ– ਫੁੱਟਬਾਲ ਲਈ ਮਸ਼ਹੂਰ ਬਾਰਸੀਲੋਨਾ ’ਚ ਇਕ ਕ੍ਰਿਕਟ ਸਟੇਡੀਅਮ ਬਣਨ ਜਾ ਰਿਹਾ ਹੈ ਅਤੇ ਇਸਦਾ ਸਿਹਰਾ ਮਹਿਲਾ ਟੀਮ ਲਈ ਇਕੱਠੇ ਹੋਏ ਜਨ ਸਮਰਥਨ ਨੂੰ ਜਾਂਦਾ ਹੈ। ਬਾਰਸੀਲੋਨਾ ਸ਼ਹਿਰ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਨਾਗਰਿਕਾਂ ਨਾਲ ਗੱਲਬਾਤ ਕੀਤੀ ਸੀ। ਉਹ ਨਵੀਂ ਸਹੂਲਤਾਂ ਅਤੇ ਜਨਤਕ ਥਾਵਾਂ ਨੂੰ ਬਿਹਤਰ ਬਣਾਉਣ 'ਤੇ 35 ਮਿਲੀਅਨ ਡਾਲਰ ਖਰਚ ਕਰਨਾ ਚਾਹੁੰਦਾ ਹੈ। ਕ੍ਰਿਕਟ ਮੈਦਾਨ ਨੂੰ 184 ਪ੍ਰਸਤਾਵਾਂ 'ਚ ਸਭ ਤੋਂ ਜ਼ਿਆਦਾ ਵੋਟ ਮਿਲੇ। ਇਸ 'ਤੇ ਕਰੀਬ 14 ਲੱਖ ਡਾਲਰ ਖਰਚ ਕੀਤੇ ਜਾਣਗੇ।
ਇਹ ਖ਼ਬਰ ਪੜ੍ਹੋ- WI v AUS : ਆਸਟਰੇਲੀਆ ਨੇ ਵਿੰਡੀਜ਼ ਨੂੰ 4 ਦੌੜਾਂ ਨਾਲ ਹਰਾਇਆ
ਸਪੇਨ ਦੇ ਲਈ ਕ੍ਰਿਕਟ ਨਵਾਂ ਹੈ ਅਤੇ ਇਸ ਮੁਹਿੰਮ ਦਾ ਸਿਹਰਾ ਨੌਜਵਾਨ ਮਹਿਲਾਵਾਂ ਨੂੰ ਜਾਂਦਾ ਹੈ, ਜਿਨ੍ਹਾਂ 'ਚ ਜ਼ਿਆਦਾਤਰ ਭਾਰਤ ਅਤੇ ਪਾਕਿਸਤਾਨ ਦੇ ਪ੍ਰਰਵਾਸੀ ਹਨ, ਜੋ ਬਾਰਸੀਲੋਨਾ ਦੇ ਉਪ ਨਗਰਾਂ ਵਿਚ ਰਹਿੰਦੇ ਹਨ। 18 ਸਾਲਾ ਦੀ ਵਿਦਿਆਰਥਣ ਨਾਦੀਆ ਮੁਸਤਫਾ ਨੇ ਕਿਹਾ ਕਿ ਇਹ ਸੁਫਨਾ ਸੱਚ ਹੋਣ ਵਰਗਾ ਹੈ। ਅਸੀਂ ਕਈ ਹਫਤੇ ਮਿਹਨਤ ਕਰਕੇ ਲੋਕਾਂ ਨੂੰ ਇਸਦੇ ਪੱਖ ਵਿਚ ਵੋਟ ਦੇ ਲਈ ਤਿਆਰ ਕੀਤਾ। ਹੁਣ ਬਾਰਸੀਲੋਨਾ ਵਿਚ ਪਹਿਲਾ ਕ੍ਰਿਕਟ ਸਟੇਡੀਅਮ ਬਣੇਗਾ। ਬਾਰਸੀਲੋਨਾ ਵਿਚ ਬਹੁਤ ਗਿਣਤੀ 'ਚ ਭਾਰਤੀ ਅਤੇ ਪਾਕਿਸਤਾਨੀ ਰਹਿੰਦੇ ਹਨ। ਇੱਥੇ ਕਰੀਬ 400 ਕ੍ਰਿਕਟਰ ਹਨ ਜਦਕਿ 25 ਮਹਿਲਾ ਅਤੇ ਪੁਰਸ਼ ਟੀਮਾਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।