ਸਵਿੰਮਿੰਗ ਪੂਲ ਨੂੰ ਬਣਾਇਆ ਕ੍ਰਿਕਟ ਪਿੱਚ, ਵੀਡੀਓ ਵਾਇਰਲ

05/26/2020 2:38:08 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ 'ਚ ਖੇਡ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ। ਅਜਿਹੇ 'ਚ ਕ੍ਰਿਕਟ ਫੈਂਸ ਨੂੰ ਲਾਈਵ ਕ੍ਰਿਕਟ ਮੈਚ ਦੇਖਣ ਦਾ ਮਜ਼ਾ ਨਹੀਂ ਆ ਰਿਹਾ ਹੈ। ਦੂਜੇ ਪਾਰੇ ਕੋਰੋਨਾ ਵਾਇਰਸ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ ਜੋ ਹੈਰਾਨ ਕਰਨ ਵਾਲੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਸਵਿੰਮਿੰਗ ਪੂਲ 'ਤੇ ਕ੍ਰਿਕਟ ਖੇਡਿਆ ਜਾ ਰਿਹਾ ਹੈ। ਵੀਡੀਓ 'ਚ ਗੇਂਦਬਾਜ਼ ਸਵਿੰਮਿੰਗ ਪੂਲ ਦੇ ਦੂਜੇ ਪਾਸੇ ਤੋਂ ਗੇਂਦਬਾਜ਼ੀ ਕਰਦਾ ਹੈ ਤਾਂ ਇਕ ਪਾਸੇ ਵਿਅਕਤੀ ਬੱਲੇਬਾਜ਼ੀ ਕਰਦਾ ਹੈ। ਜਦੋਂ ਗੇਂਦਬਾਜ਼ ਗੇਂਦ ਕਰਵਾਉਂਦਾ ਹੈ ਤਾਂ ਸਵਿੰਮਿੰਗ ਪੂਲ 'ਚ ਮੌਜੂਦ ਪਾਣੀ 'ਤੇ ਗੇਂਦ ਦਾ ਟੱਪਾ ਪੈਂਦਾ ਹੈ ਤਾਂ ਤੇਜ਼ੀ ਨਾਲ ਬੱਲੇਬਾਜ਼ ਦੇ ਵੱਲ ਆਉਂਦੀ ਤੇ ਗੇਂਦ ਬੱਲੇਬਾਜ਼ ਦੇ ਚਿਹਰੇ 'ਤੇ ਲੱਗ ਜਾਂਦੀ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਂਸ ਵੀਡੀਓ ਨੂੰ ਦੇਖ ਕੇ ਖੂਬ ਕੁਮੈਂਟ ਵੀ ਕਰ ਰਹੇ ਹਨ।

 


Gurdeep Singh

Content Editor

Related News