ਹਿਮਾਚਲ ਕ੍ਰਿਕਟ ਐਸੋਸੀਏਸ਼ਨ ਨੇ ਪੀ. ਸੀ. ਏ. ਨੂੰ 5-0 ਨਾਲ ਪਛਾੜਿਆ !

07/04/2023 1:56:51 PM

ਜਲੰਧਰ (ਵਿਸ਼ੇਸ਼) : ਜਿਵੇਂ ਹੀ ਕ੍ਰਿਕਟ ਵਿਸ਼ਵ ਕੱਪ-2023 ਦੇ ਪ੍ਰੋਗਰਾਮ ਦਾ ਐਲਾਨ ਹੋੋਇਆ, ਤੁਰੰਤ ਹੀ ਹਿਮਾਚਲ ਵਿਚ ਖੁਸ਼ੀ ਤੇ ਪੰਜਾਬ ਵਿਚ ਨਿਰਾਸ਼ਾ ਦਾ ਮਾਹੌਲ ਦਿਖਾਈ ਦੇਣ ਲੱਗਾ। ਇਸਦੇ ਪਿੱਛੇ ਕਾਰਨ ਇਹ ਸੀ ਕਿ ਵਿਸ਼ਵ ਕੱਪ ਦੇ 5 ਮੈਚਾਂ ਦਾ ਆਯੋਜਨ ਹਿਮਾਚਲ ਦੇ ਧਰਮਸ਼ਾਲਾ ਵਿਚ ਹਿਮਾਚਲ ਕ੍ਰਿਕਟ ਐਸੋਸ਼ੀਏਸ਼ਨ (ਐੱਚ. ਪੀ. ਸੀ. ਏ.) ਕਰੇਗਾ ਜਦਕਿ ਪੰਜਾਬ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਅਧਿਕਾਰੀ, ਕਰਮਚਾਰੀ ਤੇ ਪੰਜਾਬ ਦੇ ਕ੍ਰਿਕਟ ਪ੍ਰੇਮੀ ਟੀ. ਵੀ. ’ਤੇ ਮੈਚ ਦੇਖਦੇ ਹੋਏ ਉਸ ਮਜ਼ੇ ਤੋਂ ਵਾਂਝੇ ਰਹਿ ਜਾਣਗੇ, ਜਿਹੜਾ ਮਜ਼ਾ ਪ੍ਰਤੱਖ ਰੂਪ ਨਾਲ ਮੈਦਾਨ ਵਿਚ ਹਾਸਲ ਹੁੰਦਾ ਹੈ। 

ਇਹ ਵੀ ਪੜ੍ਹੋ : ਕੈਨੇਡਾ ’ਚ ਭਾਰਤ ਖ਼ਿਲਾਫ਼ ‘ਕਿਲ ਇੰਡੀਆ’ ਰੈਲੀ ਦੀ ਤਿਆਰੀ, ਗੂੜ੍ਹੀ ਨੀਂਦ ਸੁੱਤੀ ਟਰੂਡੋ ਸਰਕਾਰ

ਮੈਚ ਹਥਿਆਉਣ ਦੇ ਮਾਮਲੇ ਵਿਚ ਜੇਕਰ ਇਹ ਕਿਹਾ ਜਾਵੇ ਕਿ ਐੱਚ. ਪੀ. ਸੀ. ਏ. ਨੇ ਪੀ. ਸੀ. ਏ. ਨੂੰ 5-0 ਨਾਲ ਪਛਾੜ ਦਿੱਤਾ ਹੈ ਤਾਂ ਇਹ ਗ਼ਲਤ ਨਹੀਂ ਹੋਵੇਗਾ। ਪੀ. ਸੀ. ਏ. ਵਿਚ ਇਕ ਅਜਿਹਾ ਦੌਰ ਵੀ ਸੀ ਜਦੋਂ ਮੋਹਾਲੀ ਸਟੇਡੀਅਮ ਵਿਚ ਬਹੁਤ ਹੀ ਮਹੱਤਵਪੂਰਨ ਮੈਚਾਂ ਦਾ ਆਯੋਜਨ ਹੁੰਦਾ ਸੀ। ਵਿਸ਼ਵ ਦੇ ਕਈ ਵੱਡੇ ਖਿਡਾਰੀ ਮੋਹਾਲੀ ਵਿਚ ਉਪਲੱਬਧ ਸਹੂਲਤਾਂ ਕਾਰਨ ਇਸ ਸਟੇਡੀਅਮ ਵਿਚ ਮੈਚ ਖੇਡਣ ਵਿਚ ਦਿਲਚਸਪੀ ਦਿਖਾਉਂਦੇ ਸਨ। ਇਕ ਤਰ੍ਹਾਂ ਨਾਲ ਉਹ ਬੀ. ਸੀ. ਸੀ. ਆਈ. ਨੂੰ ਅਜਿਹੀ ਅਪੀਲ ਵੀ ਕਰਦੇ ਸਨ ਕਿ ਸਾਡੀ ਸੀਰੀਜ਼ ਦੇ ਇਕ ਮੈਚ ਦਾ ਆਯੋਜਨ ਮੋਹਾਲੀ ਕ੍ਰਿਕਟ ਸਟੇਡੀਅਮ ਵਿਚ ਜ਼ਰੂਰ ਕਰਵਾਓ।

ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ

ਸ਼ੁਰੂਆਤੀ ਦੌਰ ਵਿਚ ਮੋਹਾਲੀ ਵਿਚ ਆਈ. ਪੀ. ਐੱਲ. ਦੇ ਵੀ ਕਈ ਮੈਚਾਂ ਦਾ ਆਯੋਜਨ ਹੁੰਦਾ ਸੀ। ਹੌਲੀ-ਹੌਲੀ ਉਹ ਵੀ ਘੱਟ ਹੁੰਦੇ ਗਏ ਕਿਉਂਕਿ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿੰਟੀ ਜ਼ਿੰਟਾ ਪੀ. ਸੀ. ਏ. ਦੇ ਅਧਿਕਾਰੀਆਂ ਦੇ ਰਵੱਈਏ ਤੋਂ ਖੁਸ਼ ਨਹੀਂ ਸੀ। ਹੁਣ ਪੰਜਾਬ ਕਿੰਗਜ਼ ਦਾ ਇੱਕਾ-ਦੁੱਕਾ ਮੈਚ ਹੀ ਪੀ. ਸੀ. ਏ. ਸਟੇਡੀਅਮ ਮੋਹਾਲੀ ਵਿਚ ਹੁੰਦਾ ਹੈ। ਅੱਜ ਵੀ ਬਹੁਤ ਸਾਰੇ ਲੋਕ ਆਈ. ਐੱਸ. ਬਿੰਦ੍ਰਾ ਤੇ ਐੱਸ. ਪੀ. ਪਾਂਡਵ ਦੇ ਉਸ ਦੌਰ ਨੂੰ ਵਾਰ-ਵਾਰ ਯਾਦ ਕਰਦੇ ਹਨ ਜਦੋਂ ਪੰਜਾਬ ਵਿਚ ਰਾਸ਼ਟਰੀ ਤੇ ਕੌਮਾਂਤਰੀ ਪੱਧਰ ’ਤੇ ਕ੍ਰਿਕਟ ਹੀ ਕ੍ਰਿਕਟ ਹੁੰਦੀ ਸੀ।

ਇਹ ਵੀ ਪੜ੍ਹੋ : ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ ਵਰਤ ਰੱਖਣਾ, ਅਲਜ਼ਾਈਮਰ ਤੋਂ ਕਰੇ ਬਚਾਅ, ਜਾਣੋ ਅਧਿਐਨ ਦੇ ਨਤੀਜੇ

ਹਿਮਾਚਲ ਕਾਫ਼ੀ ਦੇਰ ਬਾਅਦ ਕ੍ਰਿਕਟ ਵਿਚ ਸਰਗਰਮ ਰੂਪ ਨਾਲ ਪੰਜਾਬ ਦੀ ਤੁਲਨਾ ਵਿਚ ਸਾਹਮਣੇ ਆਇਆ ਪਰ ਉਸਦੀ ਕਾਰਜਪ੍ਰਣਾਲੀ ਤੇ ਦੂਰਅੰਦੇਸ਼ੀ ਦੇ ਕਾਰਨ ਉਹ ਕ੍ਰਿਕਟ ਦੇ ਨਕਸ਼ੇ ’ਤੇ ਪੰਜਾਬ ਨੂੰ ਕਾਫ਼ੀ ਪਿੱਛੇ ਛੱਡ ਚੁੱਕਾ ਹੈ। ਪੰਜਾਬ ਜਿੱਥੇ ਵਿਸ਼ਵ ਕੱਪ ਦੇ ਕਿਸੇ ਵੀ ਮੈਚ ਦਾ ਆਯੋਜਨ ਨਹੀਂ ਕਰ ਰਿਹਾ ਹੈ, ਉੱਥੇ ਹੀ ਹਿਮਾਚਲ ਵਿਚ ਵਿਸ਼ਵ ਕੱਪ ਦੇ 5 ਮੈਚਾਂ ਦਾ ਆਯੋਜਨ ਹੋ ਰਿਹਾ ਹੈ। ਇਸ ਵਿੱਚੋਂ 2 ਮੈਚ ਤਾਂ ਬਹੁਤ ਵੱਡੇ ਹਨ। 22 ਅਕਤੂਬਰ ਨੂੰ ਭਾਰਤ-ਨਿਊਜ਼ੀਲੈਂਡ ਵਿਰੁੱਧ ਖੇਡੇਗਾ ਤੇ 28 ਅਕਤੂਬਰ ਨੂੰ ਨਿਊਜ਼ੀਲੈਂਡ ਤੇ ਆਸਟਰੇਲੀਆ ਵਿਚਾਲੇ ਮੈਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ 7 ਅਕਤੂਬਰ ਨੂੰ ਬੰਗਲਾਦੇਸ਼ ਬਨਾਮ ਅਫਗਾਨਿਸਤਾਨ, 10 ਅਕਤੂਬਰ ਨੂੰ ਇੰਗਲੈਂਡ ਬਨਾਮ ਬੰਗਲਾਦੇਸ਼ ਤੇ 17 ਅਕਤੂਬਰ ਨੂੰ ਦੱਖਣੀ ਅਫਰੀਕਾ ਬਨਾਮ ਕੁਆਲੀਫਾਇਰ-1 ਵਿਚਾਲੇ ਹਿਮਾਚਲ ਦੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਮੈਚ ਖੇਡੇ ਜਾਣਗੇ।

ਇਹ ਵੀ ਪੜ੍ਹੋ : ਰਿਸ਼ਵਤ ਲੈਣ ਦੇ ਇਲਜ਼ਾਮ ’ਚ ਪਲੈਨਿੰਗ ਅਫ਼ਸਰ ਸਣੇ ਪੁੱਡਾ ਦੇ 3 ਮੁਲਾਜ਼ਮ ਕਾਬੂ

ਪੀ. ਸੀ. ਏ. ਕੋਲ ਕੌਮਾਂਤਰੀ ਪੱਧਰ ਦੇ 2 ਸਟੇਡੀਅਮ ਹਨ। ਇਕ ਮੋਹਾਲੀ ਵਿਚ ਤੇ ਦੂਜਾ ਮੁੱਲਾਂਪੁਰ ਵਿਚ, ਜਿਹੜਾ ਨਵਾਂ ਸਟੇਡੀਅਮ ਹੈ, ਜਿਸ ’ਤੇ ਪੀ. ਸੀ. ਏ. ਨੇ ਕਾਫ਼ੀ ਪੈਸਾ ਖ਼ਰਚ ਕਰ ਦਿੱਤਾ ਹੈ ਪਰ ਇਸ ’ਤੇ ਵੀ ਅੱਜ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਵਿਚ ਬਹੁਤ ਰੋਸ ਹੈ। ਉਨ੍ਹਾਂ ਦੀ ਸਾਰਿਆਂ ਦੀ ਜ਼ੁਬਾਨ ’ਤੇ ਇਕ ਹੀ ਗੱਲ ਹੈ ਕਿ ਜਦੋਂ ਪੰਜਾਬ ਵਿਚ ਮੈਚ ਹੀ ਨਹੀਂ ਹੋਣੇ ਤਾਂ ਪੀ. ਸੀ. ਏ. ਨੂੰ ਨਵਾਂ ਮੁੱਲਾਂਪੁਰ ਦਾ ਸਟੇਡੀਅਮ ਬਣਾਉਣ ਦੀ ਕੀ ਲੋੜ ਸੀ। ਲੋਕ ਤਾਂ ਦੱਬੀ ਜ਼ੁਬਾਨ ਵਿਚ ਇਹ ਵੀ ਕਹਿੰਦੇ ਹਨ ਕਿ ਇਹ ਮੈਦਾਨ ਕ੍ਰਿਕਟ ਲਈ ਨਹੀਂ, ਆਪਣੀ ਜੇਬ ਭਰਨ ਲਈ ਬਣਾਇਆ ਗਿਆ ਹੈ। ਨੇਤਾ, ਖਿਡਾਰੀ ਤੇ ਮੇਜ਼ਬਾਨ ਅਨਾੜੀ ਹੋਣ ਕਾਰਨ ਸਮੁੱਚੀ ਐਪਕਸ ਕੌਂਸਲ ਨੇ ਕ੍ਰਿਕਟ ਦੇ ਖੇਤਰ ਵਿਚ ਪੰਜਾਬ ਨੂੰ ਇਕ ਪਿਛੜਿਆ ਰਾਜ ਤੇ ਹਿਮਾਚਲ ਨੇ ਆਪਣੀ ਦੂਰਅੰਦੇਸ਼ੀ ਕਾਰਨ ਸੂਬੇ ਨੂੰ ਇਕ ਮੋਹਾਰੀ ਸੂਬਾ ਬਣਾ ਦਿੱਤਾ ਹੈ।
 


Harnek Seechewal

Content Editor

Related News