ਕ੍ਰਿਕਟ-ਕਬੱਡੀ ਤੋਂ ਬਾਅਦ ਹੁਣ ਮੁੱਕੇਬਾਜ਼ੀ ''ਚ ਦਿੱਖੇਗਾ ਬਾਲੀਵੁੱਡ ਸਟਾਰਜ਼ ਦਾ ਜਲਵਾ

07/05/2017 2:40:13 AM

ਨਵੀਂ ਦਿੱਲੀ— ਸ਼ੁੱਕਰਵਾਰ ਤੋਂ ਸ਼ੁਰੂ ਹੋਈ ਸੁਪਰ ਮੁੱਕੇਬਾਜ਼ੀ (ਐੱਸ.ਬੀ.ਐੱਲ.) ਪਹਿਲੇ ਐਡੀਸ਼ਨ 'ਚ ਬਾਲੀਵੁੱਡ ਦੇ ਕਈ ਸਟਾਰ ਫ੍ਰੈਂਚਾਈਜ਼ੀ ਦੇ ਸਹਿ ਮਾਲਕ ਦੇ ਤੌਰ 'ਤੇ ਹਿੱਸਾ ਲੈ ਰਹੇ ਹਨ। ਅਭਿਨੇਤਾ ਸੁਨੀਲ ਸ਼ੈਟੀ ਅਤੇ ਫਿਲਮ 'ਬਾਹੁਬਲੀ' 'ਚ ਕੰਮ ਕਰ ਚੁੱਕੇ ਰਾਣਾ ਡੁੱਗੁਬਤੀ ਨੇ ਬਾਹੁਬਲੀ ਵਾਕਸਰਸ ਨਾਂ 'ਤੇ ਟੀਮ ਖਰੀਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਇਸ ਲੀਗ ਖੇਡ 'ਚ ਕਦਮ ਰੱਖ ਦਿੱਤਾ ਹੈ। ਉਨ੍ਹਾਂ ਕੋਲ ਦਿੱਲੀ ਗਲੈਡਿਏਟਰਸ ਦਾ ਮਾਲਕ ਹੈ। ਰਣਦੀਪ ਹੁੱਡਾ ਅਤੇ ਸੋਹੇਲ ਖਾਨ ਹਰਿਆਣਾ ਵਾਰੀਅਰਜ਼ ਤੇ ਮੁੰਬਈ ਅਸੈਸਿਅਸ ਦੇ ਸਹਿ-ਮਾਲਕ ਹਨ। ਮਰਾਠਾ ਯੋਧਾ ਦਾ ਮਾਲਕਾਨਾ ਰਿਤੇਸ਼ ਦੇਸ਼ਮੁਖ ਦੇ ਕੋਲ ਹੈ। ਲੀਗ ਦਾ ਉਦਘਾਟਨ ਡੀ.ਡੀ.ਏ. ਬੈਡਮਿੰਟਨ ਤੇ ਸਕਵੈਸ਼ 'ਚ ਹੋਵੇਗਾ। ਪਹਿਲਾ ਮੈਚ ਹਰਿਆਣਾ ਅਤੇ ਦਿੱਲੀ 'ਚ ਖੇਡਿਆ ਜਾਵੇਗਾ। ਲੀਗ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬਿਲ ਦੋਸਾਝ ਨੇ ਕਿਹਾ ਕਿ ਬਾਲੀਵੁੱਡ ਦੇ ਲੋਕਾਂ ਵਲੋਂ ਮੁੱਕੇਬਾਜ਼ੀ 'ਚ ਜੋ ਰੂਚੀ ਦਿਖਾਈ ਗਈ ਹੈ ਉਸ ਤੋਂ ਅਸੀਂ ਬਹੁਤ ਖੁਸ਼ ਹਾਂ। ਇਨ੍ਹਾਂ ਲੋਕਾਂ ਦਾ ਸਾਡੇ ਨਾਲ ਜੁੜਨਾਂ ਦੱਸਦਾ ਹੈ ਕਿ ਇਸ ਦੇਸ਼ 'ਚ ਮੁੱਕੇਬਾਜ਼ੀ 'ਚ ਕਾਫੀ ਪ੍ਰਤੀਭਾ ਹੈ।


Related News