ਮੋਈਨ ਅਲੀ ਦੇ ''ਓਸਾਮਾ'' ਸਬੰਧੀ ਦੋਸ਼ਾਂ ਦੀ ਜਾਂਚ ਕਰੇਗਾ ਕ੍ਰਿਕਟ ਆਸਟਰੇਲੀਆ

Saturday, Sep 15, 2018 - 06:12 PM (IST)

ਮੈਲਬੋਰਨ : ਕ੍ਰਿਕਟ ਆਸਟਰੇਲੀਆ ਨੇ ਮੋਈਨ ਅਲੀ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿਚ ਇੰਗਲੈਂਡ ਦੇ ਇਸ ਆਲਰਾਊਂਡਰ ਨੇ ਕਿਹਾ ਸੀ ਕਿ 2015 ਐਸ਼ੇਜ਼ ਸੀਰੀਜ਼ ਦੌਰਾਨ ਆਸਟਰੇਲਆਈ ਖਿਡਾਰੀਆਂ ਨੇ ਉਸ ਦੇ ਖਿਲਾਫ ਨਸਲੀ ਟਿੱਪਣੀ ਕੀਤੀ ਸੀ। ਇਸਲਾਮ ਧਰਮ ਦੇ ਅਨੁਯਾਈ ਮੋਈਨ ਅਲੀ ਨੇ ਆਪਣੀ ਜਲਦੀ ਛੱਪਣ ਵਾਲੀ ਆਤਮਕਥਾ ਵਿਚ ਅਜਿਹਾ ਦਾਅਵਾ ਕੀਤਾ ਹੈ। ਇਸ ਤਰ੍ਹਾਂ ਦੇ ਕਥਿਤ ਇਤਰਾਜ਼ਯੋਗ ਸ਼ਬਦਾਂ ਦਾ ਉਪਯੋਗ ਐਸ਼ੇਜ਼ ਸੀਰੀਜ਼ ਦੇ ਕਾਰਡਿਫ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਕੀਤਾ ਗਿਆ। ਇਸ ਮੈਚ ਤੋਂ ਮੋਈਨ ਨੇ ਆਪਣਾ ਡੈਬਿਊ ਕੀਤਾ ਅਤੇ 77 ਦੌੜਾਂ ਬਣਾਉਣ ਤੋਂ ਇਲਾਵਾ ਪੰਜ ਵਿਕਟਾਂ ਵੀ ਲਈਆਂ ਸਨ। ਇਹ ਮੈਚ ਆਸਟਰੇਲੀਆ ਨੇ ਆਸਾਨੀ ਨਾਲ ਪੰਜ ਵਿਕਟਾਂ ਰਹਿੰਦੇ ਜਿੱਤਿਆ ਸੀ।
Image result for Moeen Ali, Osama, Australian players
ਮੋਈਨ ਨੇ ਲਿਅਿਆ ਹੈ ਕਿ ਜਿੱਥੇ ਤੱਕ ਮੇਰੇ ਨਿਜੀ ਪ੍ਰਦਰਸ਼ਨ ਦਾ ਸਵਾਲ ਹੈ ਤਾਂ ਐਸ਼ੇਜ਼ ਦਾ ਪਹਿਲਾ ਮੈਚ ਸ਼ਾਨਦਾਰ ਸੀ ਪਰ ਇਕ ਘਟਨਾ ਨੇ ਮੈਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸੀ। ਆਸਟਰੇਲੀਆ ਦਾ ਇਕ ਖਿਡਾਰੀ ਮੈਦਾਨ 'ਤੇ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ, '' ਇਸ ਚੁਣੌਤੀ ਨੂੰ ਸਵੀਕਾਰ ਕਰੋ ਓਸਾਮਾ।''
Image result for Moeen Ali, Osama, Australian players
ਉਸ ਨੇ ਕਿਹਾ ਕਿ ਮੈਂ ਜੋ ਸੁਣਿਆ, ਮੈਨੂੰ ਉਸ 'ਤੇ ਵਿਸ਼ਵਾਸ ਨਹੀਂ ਹੋਇਆ। ਮੈਨੂੰ ਯਾਦ ਹੈ ਕਿ ਮੈਂ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਸੀ। ਮੈਂ ਕ੍ਰਿਕਟ ਮੈਦਾਨ 'ਤੇ ਕਦੇ ਇੰਨੇ ਗੁੱਸੇ ਵਿਚ ਨਹੀਂ ਰਿਹਾ। ਮੋਈਨ ਨੇ ਕਿਹਾ, ''ਮੈਂ 2 ਖਿਡਾਰੀਆਂ ਨੂੰ ਦੱਸਿਆ ਕਿ ਉਸ ਨੇ ਮੈਂ ਕੀ ਕਿਹਾ ਅਤੇ ਮੈਨੂੰ ਲਗਦਾ ਹੈ ਕਿ (ਇੰਗਲੈਂਡ ਦੇ ਕੋਚ) ਟ੍ਰੇਵਿਰ ਬੇਲਿਸ ਨੇ ਉਸ ਸਮੇਂ ਦੇ ਆਸਟਰੇਲੀਆਈ ਕੋਚ ਡੇਰੇਨ ਲੀਹਮੈਨ ਦੇ ਸਾਹਮਣੇ ਜ਼ਰੂਰ ਇਹ ਮਾਮਲਾ ਚੁੱਕਿਆ ਹੋਵੇਗਾ। ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕ੍ਰਿਕਟ ਆਸਟਰੇਲਆ ਦੇ ਬੁਲਾਰੇ ਨੇ ਕਿਹਾ, ''ਇਸ ਤਰ੍ਹਾਂ ਦੀਆਂ ਟਿੱਪਣੀਆਂ ਬਰਦਾਸ਼ਤ ਕਰਨ ਯੋਗ ਨਹੀਂ ਹਨ। ਇਨ੍ਹਾਂ ਲਈ ਸਾਡੇ ਖੇਡ ਅਤੇ ਸਮਾਜ ਵਿਚ ਕੋਈ ਜਗ੍ਹਾ ਨਹੀਂ ਹੈ। ਅਸੀਂ ਇਹ ਮਾਮਲਾ ਗੰਭੀਰਤਾ ਨਾਲ ਲਿਆ ਹੈ।


Related News