ਆਸਟ੍ਰੇਲੀਆ ਦੇ ਖਿਡਾਰੀ ਹੁਣ ਨਹੀਂ ਕਰ ਸਕਣਗੇ ਇਸ ਚੀਜ਼ ਦਾ ਇਸਤੇਮਾਲ, ਲੱਗੀ ਪਾਬੰਦੀ
Friday, Aug 28, 2020 - 04:47 PM (IST)
ਸਾਉਥੈਂਪਟਨ (ਭਾਸ਼ਾ) : ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਕੋਵਿਡ-19 ਦੇ ਫੈਲਣ ਦੇ ਖ਼ਤਰੇ ਨੂੰ ਘੱਟ ਕਰਣ ਦੀ ਕੋਸ਼ਿਸ਼ ਵਿਚ ਇੰਗਲੈਂਡ ਖ਼ਿਲਾਫ ਸੀਮਤ ਓਵਰਾਂ ਦੀ ਲੜੀ ਦੌਰਾਨ ਗੇਂਦ ਨੂੰ ਚਮਕਾਉਣ ਲਈ ਆਪਣੇ ਖਿਡਾਰੀਆਂ ਨੂੰ ਸਿਰ, ਚਿਹਰੇ ਅਤੇ ਗਰਦਨ ਨਾਲ ਪਸੀਨੇ ਦੇ ਇਸਤੇਮਾਲ ਤੋਂ ਰੋਕ ਦਿੱਤਾ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਅੰਤਰਿਮ ਸਿਹਤ ਸੁਰੱਖਿਆ ਲਈ ਗੇਂਦ 'ਤੇ ਲਾਰ ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਖਿਡਾਰੀ ਸਰੀਰ 'ਤੇ ਕਿਤੋਂ ਹੋਰ ਵੀ ਪਸੀਨੇ ਦਾ ਇਸਤੇਮਾਲ ਕਰ ਸਕਦਾ ਹੈ ਅਤੇ ਗੇਂਦ 'ਤੇ ਲਗਾ ਸਕਦਾ ਹੈ ਪਰ ਸੀਏ ਇਸ ਵਾਇਰਸ ਦੇ ਫੈਲਣ ਦੇ ਕਿਸੇ ਵੀ ਖ਼ਤਰੇ ਨੂੰ ਘੱਟ ਕਰਣ ਲਈ ਸਾਵਧਾਨੀ ਵਰਤ ਰਿਹਾ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਮਿਲੇਗਾ ਆਖ਼ਰੀ ਮੌਕਾ
ਕ੍ਰਿਕਟ ਡਾਟ ਕਾਮ ਡਾਟ ਯੂ ਅਨੁਸਾਰ ਬੋਰਡ ਦੀ ਡਾਕਟਰੀ ਸਲਾਹ ਦੇ ਆਧਾਰ 'ਤੇ ਉਸ ਨੇ ਆਪਣੇ ਖਿਡਾਰੀਆਂ ਨੂੰ ਕਿਹਾ ਕਿ ਉਹ ਮੂੰਹ ਜਾਂ ਨੱਕ ਕੋਲੋਂ ਪਸੀਨੇ ਦਾ ਇਸਤੇਮਾਲ ਨਾ ਕਰਨ ਕਰਨ। ਇਸ ਨਾਲ ਖਿਡਾਰੀਆਂ ਕੋਲ 4 ਸਤੰਬਰ ਤੋਂ ਸਾਉਥੈਂਪਟਨ ਵਿਚ ਇੰਗਲੈਂਡ ਖ਼ਿਲਾਫ ਹੋਣ ਵਾਲੀ ਲੜੀ ਦੌਰਾਨ ਢਿੱਡ ਜਾਂ ਕਮਰ ਦੇ ਕੋਲੋਂ ਹੀ ਪਸੀਨੇ ਦੇ ਇਸਤੇਮਾਲ ਦਾ ਬਦਲ ਬਚਦਾ ਹੈ। ਟੀਮ ਦੇ ਮੁੱਖ ਤੇਜ ਗੇਂਦਬਾਜ ਮਿਸ਼ੇਲ ਸਟਾਰਕ ਨੂੰ ਲੱਗਦਾ ਹੈ ਕਿ ਇਸ ਨਾਲ ਸੀਮਤ ਓਵਰਾਂ ਦੇ ਪ੍ਰਾਰੂਪ ਵਿਚ ਜ਼ਿਆਦਾ ਅਸਰ ਨਹੀਂ ਪਵੇਗਾ। ਸਟਾਰਕ ਨੇ ਕਿਹਾ, 'ਸਫੇਦ ਗੇਂਦ ਦੀ ਕ੍ਰਿਕਟ ਵਿਚ ਇਹ ਇੰਨਾ ਅਹਿਮ ਨਹੀਂ ਹੈ। ਇਕ ਵਾਰ ਨਵੀਂ ਗੇਂਦ ਨਾਲ ਖੇਡਣਾ ਸ਼ੁਰੂ ਹੁੰਦਾ ਹੈ ਤਾਂ ਤੁਸੀਂ ਇਸ ਨੂੰ ਸੁੱਕਾ ਰੱਖਣ ਦੀ ਕੋਸ਼ਿਸ਼ ਕਰਦੇ ਹੋ। ਇਹ ਲਾਲ ਗੇਂਦ ਦੀ ਕ੍ਰਿਕਟ ਵਿਚ ਜ਼ਿਆਦਾ ਅਹਿਮ ਹੁੰਦਾ ਹੈ।'
ਇਹ ਵੀ ਪੜ੍ਹੋ: ਪੇਜੇ ਸਪਿਰਾਨਾਕ ਨੇ ਸ਼ੁਰੂ ਕੀਤੀ ਕੋਚਿੰਗ ਕਲਾਸ, ਤੰਗ ਕੱਪੜਿਆਂ ਕਾਰਨ ਰਹਿੰਦੀ ਹੈ ਚਰਚਾ 'ਚ, ਵੇਖੋ ਵੀਡੀਓ
ਇੰਗਲੈਂਡ ਦੇ ਖਿਡਾਰੀ ਵੈਸਟਇੰਡੀਜ ਅਤੇ ਪਾਕਿਸਤਾਨ ਖ਼ਿਲਾਫ ਲੜੀ ਦੌਰਾਨ ਆਪਣੀ ਪਿੱਠ ਅਤੇ ਮੱਥੇ ਤੋਂ ਪਸੀਨੇ ਦਾ ਇਸਤੇਮਾਲ ਕਰਦੇ ਹੋਏ ਵਿਖਾਈ ਦਿੱਤੇ ਸਨ। ਸਟਾਰਕ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇੰਗਲੈਂਡ ਟੈਸਟ ਲੜੀ ਦੌਰਾਨ ਅਸੀਂ ਇਸ ਨੂੰ ਵੇਖਿਆ, ਜੋਫਰਾ (ਆਰਚਰ) ਆਪਣੀ ਪਿੱਠ ਤੋਂ ਪਸੀਨੇ ਦਾ ਇਸਤੇਮਾਲ ਕਰ ਰਿਹਾ ਸੀ। ਸਟਾਰਕ ਆਸਟ੍ਰੇਲੀਆ ਦੀ ਟੈਸਟ ਟੀਮ ਵਿਚ ਵੀ ਸ਼ਾਮਲ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਚੀਜ਼ਾਂ ਨਹੀਂ ਬਦਲਦੀਆਂ ਹਨ ਤਾਂ ਟੀਮ ਦੇ ਘਰੇਲੂ ਪੱਧਰ ਦੌਰਾਨ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਬਰਕਰਾਰ ਰਹਿਣਗੀਆਂ। ਹਾਲਾਂਕਿ ਇਸ ਤੇਜ ਗੇਂਦਬਾਜ ਨੇ ਕਿਹਾ ਕਿ ਜਦੋਂ ਟੀਮ ਦੀ ਟੈਸਟ ਲੜੀ ਸ਼ੁਰੂ ਹੋਵੇਗੀ ਤਾਂ ਇਸ ਸੰਬੰਧ ਵਿਚ ਚਰਚਾ ਕਰਣੀ ਹੋਵੇਗੀ।
ਇਹ ਵੀ ਪੜ੍ਹੋ: ਮੇਰਾ ਮੰਨਣਾ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਖੁਦਕੁਸ਼ੀ ਨਹੀਂ, ਕਤਲ ਹੈ : ਕੇਂਦਰੀ ਮੰਤਰੀ