ਕ੍ਰਿਕਟ ਦੇ ਮੈਦਾਨ ’ਚ ਮੁੜ ਚੱਲੇਗਾ ਸੁਰੇਸ਼ ਰੈਨਾ ਦਾ ਬੱਲਾ, ਇਸ ਟੀਮ ਲਈ ਖੇਡਦੇ ਆਉਣਗੇ ਨਜ਼ਰ
Tuesday, Dec 22, 2020 - 04:18 PM (IST)
ਕਾਨਪੁਰ (ਵਾਰਤਾ) : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਇਸ ਸਾਲ 15 ਅਗਸਤ ਨੂੰ ਅੰਤਰਰਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਕੇ ਕ੍ਰਿਕਟ ਦੀ ਦੁਨੀਆ ਵਿੱਚ ਸਨਸਨੀ ਫੈਲਾਉੁਣ ਵਾਲੇ ਹਰਫ਼ਨਮੌਲਾ ਸੁਰੇਸ਼ ਰੈਨਾ ਨੇ ਉੱਤਰ ਪ੍ਰਦੇਸ਼ ਟੀਮ ਦੇ ਸੰਭਾਵਿਤ 26 ਮੈਬਰਾਂ ਵਿੱਚ ਜਗ੍ਹਾ ਬਣਾ ਲਈ ਹੈ।
ਇਹ ਵੀ ਪੜ੍ਹੋ: ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਖ਼ਿਲਾਫ਼ ਮੁੰਬਈ ’ਚ FIR ਦਰਜ, ਜਾਣੋ ਪੂਰਾ ਮਾਮਲਾ
ਕਰਨਾਟਕ ਦੇ ਬੈਂਗਲੂਰੂ ਵਿੱਚ ਖੇਡੇ ਜਾਣ ਵਾਲੇ ਸੈਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਮੁਕਾਬਲੇ ਲਈ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਟੀਮ ਦੇ ਸੰਭਾਵਿਤ 26 ਮੈਬਰਾਂ ਵਿੱਚ ਰੈਨਾ ਦਾ ਨਾਮ ਸ਼ਾਮਲ ਹੈ। ਇਸ ਦੇ ਨਾਲ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਫਿਲਹਾਲ ਰੁੱਕ ਜਿਹਾ ਗਿਆ ਹੈ। ਰੈਨਾ ਹਾਲਾਂਕਿ ਪਿੱਛਲੀ 10 ਤਾਰੀਖ਼ ਨੂੰ ਯੂ.ਪੀ. ਟੀਮ ਦੇ ਸੰਭਾਵਿਤਾਂ ਦੇ ਕੈਂਪ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ 2 ਦਿਨ ਕਮਲਾ ਕਲੱਬ ਮੈਦਾਨ ਅਤੇ ਇੱਕ ਦਿਨ ਗਰੀਨਪਾਰਕ ਦੀ ਵਿਕਟ ਉੱਤੇ ਅਭਿਆਸ ਕੀਤਾ ਸੀ।
ਇਹ ਵੀ ਪੜ੍ਹੋ: PM ਮੋਦੀ ਨੇ AMU ਦੇ ਸ਼ਤਾਬਦੀ ਸਮਾਰੋਹ ਮੌਕੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ
ਰੈਨਾ ਨੇ 15 ਅਗਸਤ ਨੂੰ ਸੰਨਿਆਸ ਲਿਆ ਸੀ ਅਤੇ ਉਸ ਦੇ ਬਾਅਦ 20 ਅਗਸਤ ਨੂੰ ਉਹ ਆਪਣੀ ਆਈ.ਪੀ.ਐਲ. ਟੀਮ ਚੇਨਈ ਸੁਪਰਕਿੰਗਜ਼ ਨਾਲ ਦੁਬਈ ਪੁੱਜੇ ਸਨ। ਰੈਨਾ ਕੁੱਝ ਦਿਨ ਦੁਬਈ ਰਹੇ ਪਰ ਨਿੱਜੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਦੇਸ਼ ਪਰਤ ਆਏ ਅਤੇ ਇਸ ਵਾਰ ਆਈ.ਪੀ.ਐਲ. ਵਿੱਚ ਨਹੀਂ ਖੇਡੇ। ਰੈਨਾ ਹਾਲ ਹੀ ਵਿੱਚ ਜੰਮੂ-ਕਸ਼ਮੀਰ ਵਿੱਚ ਕ੍ਰਿਕਟ ਨੂੰ ਬੜਾਵਾ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ
ਮੁਸ਼ਤਾਲ ਅਲੀ ਟੀ-20 ਲਈ ਯੂ.ਪੀ.ਸੀ.ਏ. ਨੇ ਕਪਤਾਨ ਪ੍ਰੀਅਮ ਗਰਗ ਦੀ ਅਗਵਾਈ ਵਿੱਚ 26 ਸੰਭਾਵਿਤ ਖਿਡਾਰੀਆਂ ਦੇ ਨਾਵਾਂ ਦੀ ਘੋਸ਼ਣਾ ਕਰ ਦਿੱਤੀ। ਸਾਰੇ ਖਿਡਾਰੀ 27 ਦਸੰਬਰ ਤੋਂ 2 ਜਨਵਰੀ ਦਰਮਿਆਨ ਕਮਲਾ ਕਲੱਬ ਵਿੱਚ ਚਲਣ ਵਾਲੇ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਲੈਣਗੇ। ਕੈਂਪ ਵਿੱਚ ਹਿੱਸਾ ਲੈਣ ਵਾਲੇ ਹੋਰ ਖਿਡਾਰੀਆਂ ਵਿੱਚ ਕਰਨ ਸ਼ਰਮਾ (ਉਪ-ਕਪਤਾਨ), ਸੁਰੇਸ਼ ਰੈਨਾ, ਰਿੰਕੂ ਸਿੰਘ, ਮਾਧਵ ਕੌਸ਼ਿਕ, ਸਮਰਥ ਸਿੰਘ, ਆਰੀਅਨ ਜੁਯਾਲ, ਉਪੇਂਦਰ ਯਾਦਵ, ਧਰੁਵ ਚੰਦ ਜੁਰੇਲ, ਅੰਕਿਤ ਰਾਜਪੂਤ, ਸ਼ਿਵਮ ਮਾਵੀ, ਮੋਹਸਿਨ ਖਾਨ, ਆਕਿਬ ਖਾਨ, ਸ਼ਿਵਾ ਸਿੰਘ, ਸ਼ਾਨੂ ਸੈਨੀ, ਅਲਮਸ ਸ਼ੌਕਤ, ਸਮੀਰ ਚੌਧਰੀ, ਸ਼ੁਭਮ ਚੌਬੇ, ਯੋਗੇਂਦਰ ਦੋਇਲਾ, ਮੋਹਿਤ ਜਾਂਗਰਾ, ਹਰਦੀਪ ਸਿੰਘ, ਨਲਿਨ ਮਿਸ਼ਰਾ, ਅਭਿਸ਼ੇਕ ਗੋਸਵਾਮੀ, ਪੂਰਣਾਂਕ ਤਿਆਗੀ, ਸੌਰਭ ਕੁਮਾਰ ਅਤੇ ਮੁਨਿੰਦਰਾ ਮੌਰੀਆ ਸ਼ਾਮਲ ਹਨ।
ਮੁੱਖ ਕੋਚ ਗਿਆਇੰਦਰ ਪਾਂਡੇ ਦੇ ਨਿਰਦੇਸ਼ਨ ਵਿੱਚ ਖਿਡਾਰੀ ਟੀਮ ਦੇ ਅੰਤਮ 16 ਵਿੱਚ ਜਗ੍ਹਾ ਬਣਾਉਣ ਲਈ ਕੜਾਕੇ ਦੀ ਠੰਡ ਵਿੱਚ ਪਸੀਨਾ ਬਹਾਉਣ ਨੂੰ ਤਿਆਰ ਹਨ, ਜਦੋਂਕਿ ਪਰਵਿੰਦਰ ਸਿੰਘ ਸਹਾਇਕ ਕੋਚ, ਪਰਵੇਜ ਭਾਟੀ ਫਿਜ਼ੀਓ, ਆਸਿਫ ਜਫਰ ਟਰੇਨਰ, ਸੁਧੀਰ ਸਿੰਘ ਵੀਡੀਓ ਐਨੇਲਿਸਟ, ਦੀਪਕ ਕੁਮਾਰ ਸਪੋਰਟ ਮਸਾਜਰ ਅਤੇ ਰਾਹੁਲ ਸਿੰਘ ਯੋਗ ਅਧਿਆਪਕ ਦੀ ਭੂਮਿਕਾ ਨਿਭਾਉਣਗੇ।
ਇਹ ਵੀ ਪੜ੍ਹੋ: ਹੁਣ IPL ’ਚ 8 ਦੀ ਬਜਾਏ ਖੇਡਣਗੀਆਂ 10 ਟੀਮਾਂ, BCCI ਦੀ ਸਾਲਾਨਾ ਬੈਠਕ ’ਚ ਲੱਗ ਸਕਦੀ ਹੈ ਮੋਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।