ਗੌਤਮ ਗੰਭੀਰ ਦਾ ਵੱਡਾ ਬਿਆਨ, ਇਸ ਖਿਡਾਰੀ ਦੀ ਮਿਹਨਤ ਸਦਕਾ ਧੋਨੀ ਨੇ ਜਿੱਤੀ ICC ਟ੍ਰਾਫੀ

07/12/2020 4:26:14 PM

ਸਪੋਰਟਸ ਡੈਕਸ: ਟੀ-20 ਵਲਡ ਕੱਪ 2007 ਅਤੇ ਵਨਡੇ ਵਲਡ ਕੱਪ 2011 ਦੇ ਫਾਈਨਲ 'ਚ ਮੈਚ ਜਿਤਾਉ ਪਾਰੀ ਖੇਡਣ ਵਾਲੇ ਸਾਬਕਾ ਕ੍ਰਿਕਟਰ ਅਤੇ ਬੀ.ਜੇ.ਪੀ ਸਾਂਸਦ ਗੌਤਮ ਗੰਭੀਰ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੀ ਆਈ.ਸੀ.ਸੀ. ਟ੍ਰਾਫੀ 'ਚ ਜਿੱਤ ਦੇ ਪਿੱਛੇ ਸੌਰਵ ਗਾਂਗੁਲੀ ਦੀ ਮਿਹਨਤ ਹੈ। 

ਇਹ ਵੀ ਪੜ੍ਹੋਂ : ਟੈਨਿਸ ਖਿਡਾਰਨ ਦਯਾਨਾ ਦੀ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਬਵਾਲ, ਮੰਗੀ ਮੁਆਫ਼ੀ

PunjabKesariਗੰਭੀਰ ਨੇ ਸਪੋਰਟ ਚੈਨਲ 'ਤੇ ਗੱਲਬਾਤ ਦੌਰਾਨ ਕਿਹਾ ਕਿ ਧੋਨੀ ਸਭ ਤੋਂ ਲੱਕੀ ਕਪਤਾਨ ਹਨ ਕਿ ਉਨ੍ਹਾਂ ਨੂੰ ਹਰ ਫਾਰਮੈਟ 'ਚ ਵਧੀਆ ਖਿਡਾਰੀ ਮਿਲੇ। 2011 ਵਿਸ਼ਵ ਕੱਪ ਟੀਮ ਦੀ ਕਪਤਾਨੀ ਕਰਨਾ ਧੋਨੀ ਦੇ ਲਈ ਬਹੁਤ ਆਸਾਨ ਸੀ ਕਿਉਂਕਿ ਉਨ੍ਹਾਂ ਕੋਲ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਖੁਦ ਮੈਂ, ਯੁਵਰਾਜ ਸਿੰਘ, ਯੂਸਫ਼ ਪਠਾਨ ਵਰਗੇ ਖਿਡਾਰੀ ਸੀ। ਉਥੇ ਹੀ ਦੂਜੇ ਪਾਸੇ ਗਾਂਗੁਲੀ ਨੂੰ ਬਹੁਤ ਮਿਹਨਤ ਕਰਨੀ ਪਈ, ਜਿਸ ਕਾਰਨ ਧੋਨੀ ਇੰਨੀਆਂ ਸਾਰੀਆਂ ਟ੍ਰਾਫੀਆਂ ਜਿੱਤ ਸਕੇ। 

ਇਹ ਵੀ ਪੜ੍ਹੋਂ : ਅਦਾਕਾਰ ਅਮਿਤਾਭ ਤੇ ਅਭਿਸ਼ੇਕ ਬੱਚਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹੈ ਖੇਡ ਜਗਤ

PunjabKesariਟੈਸਟ ਕਪਤਾਨ ਦੇ ਤੌਰ 'ਤੇ ਧੋਨੀ ਦੀ ਸਫ਼ਲਤਾ 'ਤੇ ਗੰਭੀਰ ਨੇ ਕਿਹਾ ਕਿ ਉਹ ਤੇਜ਼ ਗੇਂਦਬਾਜ਼ ਜਹੀਰ ਖਾਨ ਦੀ ਬਦੌਲਤ ਹੀ ਟੈਸਟ 'ਚ ਸਫ਼ਲ ਕਪਤਾਨ ਬਣ ਸਕੇ। ਧੋਨੀ ਨੂੰ ਇਹ ਵੀ ਵੱਡਾ ਤੋਹਫਾ ਸੀ, ਜਿਸ ਦਾ ਸਿਹਰਾ ਸੌਰਵ ਗਾਂਗੁਲੀ ਨੂੰ ਜਾਂਦਾ ਹੈ। ਮੇਰੇ ਮੁਤਾਬਕ ਜਹੀਰ ਭਾਰਤ ਦੇ ਸਭ ਤੋਂ ਵਧੀਆ ਕੌਮਾਂਤਰੀ ਗੇਂਦਬਾਜ਼ ਹਨ। ਜਹੀਰ ਨੇ ਧੋਨੀ ਦੀ ਅਗਵਾਈ 'ਚ 33 ਟੈਸਟ ਮੈਚ ਖੇਡੇ ਸੀ। ਉਨ੍ਹਾਂ ਨੇ ਇਸ ਦੌਰਾਨ 123 ਵਿਕਟਾਂ ਲਈਆਂ। 

 


Baljeet Kaur

Content Editor

Related News