CPL 2020: ਨਾਈਟ ਰਾਈਡਰਜ਼ ਚੌਥੀ ਵਾਰ ਬਣੀ ਚੈਂਪੀਅਨ, ਸ਼ਾਹਰੁਖ ਖ਼ਾਨ ਨੇ ਟੀਮ ਨਾਲ ਇੰਝ ਮਨਾਇਆ ਜਸ਼ਨ

09/11/2020 10:09:40 AM

ਸਪੋਰਟਸ ਡੈਸਕ : ਕੈਰੇਬਿਆਈ ਪ੍ਰੀਮੀਅਰ ਲੀਗ 2020 ਦਾ ਖ਼ਿਤਾਲ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਟੀਮ ਟਰਿਨਬਾਗੋ ਨਾਈਟ ਰਾਇਡਰਜ਼ ਦੇ ਨਾਂ ਰਿਹਾ। ਟਰਿਨਬਾਗੋ ਨਾਈਟ ਰਾਇਡਰਜ਼ ਨੇ ਸੈਂਟ ਲੂਸੀਆ ਜਾਕਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਖਿਤਾਬੀ ਮੁਕਾਬਲੇ ਵਿਚ ਸੈਂਟ ਲੂਸੀਆ ਨੇ 154 ਦੌੜਾਂ ਬਣਾਈਆਂ ਸਨ, ਜਿਸ ਨੂੰ ਟਰਿਨਬਾਗੋ ਨੇ 18.1 ਓਵਰਾਂ ਵਿਚ 2 ਵਿਕਟਾਂ 'ਤੇ 157 ਦੌੜਾਂ ਬਣਾਉਂਦੇ ਹੋਏ ਹਾਸਲ ਕਰ ਲਿਆ। ਇਸ ਤਰ੍ਹਾਂ ਟਰਿਨਬਾਗੋ ਦੀ ਟੀਮ ਚੌਥੀ ਵਾਰ ਸੀ.ਪੀ.ਐਲ. ਦਾ ਖ਼ਿਤਾਬ ਜਿੱਤਣ ਵਿਚ ਸਫ਼ਲ ਰਹੀ। ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਟੀਮ ਦੀ ਟੀਵੀ ਵਿਚ ਜਸ਼ਨ ਮਣਾਉਂਦੇ ਸਮੇਂ ਦੀ ਸੈਲਫੀ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ। ਦੱਸ ਦੇਈਏ ਕਿ ਉਹ ਕੋਵਿਡ-19 ਕਾਰਨ ਟੀਮ ਨੂੰ ਚੀਅਰ ਕਰਣ ਲਈ ਟਰਿਨਿਨਾਦ ਨਹੀਂ ਜਾ ਸਕੇ ਸਨ।

ਸ਼ਾਹਰੁਖ ਖ਼ਾਨ ਨੇ ਆਪਣੇ ਟਵੀਟ ਵਿਚ ਲਿਖਿਆ- ਟੀ.ਕੇ.ਆਰ. ਅਸੀਂ ਜਿੱਤ ਗਏ। ਸ਼ਾਨਦਾਰ ਮੁੰਡਿਓ... ਤੁਸੀਂ ਸਾਨੂੰ ਮਾਣ ਮਹਿਸੂਸ ਕਰਾਇਆ ਅਤੇ ਬਿਨਾਂ ਕਰਾਊਡ ਦੇ ਜਸ਼ਨ ਮਨਾਇਆ। ਬਹੁਤ ਸਾਰਾ ਪਿਆਰ। ਲੇਂਡਲ ਸਿਮੰਸ, ਡਿਵੇਨ ਬਰਾਵੋ ਅਤੇ ਕਾਇਰਨ ਪੋਲਾਰਡ ਅਤੇ ਡੈਰੇਨ ਬਰਾਵੋ ਤੁਸੀਂ ਸਾਰਿਆਂ ਨੇ ਬਹੁਤ ਚੰਗਾ ਕੀਤਾ। ਬਰੇਂਡਨ ਮੈਕਲਮ ਨੂੰ ਬਹੁਤ ਸਾਰਾ ਪਿਆਰ...  ਹੁਣ ਆਈ.ਪੀ.ਐਲ ਵਿਚ ਆਓ ਜੀ।


cherry

Content Editor

Related News