ਪਿਛਲੇ ਸਾਢੇ ਚਾਰ ਮਹੀਨਿਆਂ ''ਚ 22 ਵਾਰ ਕੋਵਿਡ-19 ਦੀ ਜਾਂਚ ਕਰਵਾਈ : ਗਾਂਗੁਲੀ
Tuesday, Nov 24, 2020 - 08:50 PM (IST)
ਮੁੰਬਈ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਮੁਖੀ ਤੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਮਹਾਮਾਰੀ ਵਿਚਾਲੇ ਆਪਣੀਆਂ ਪੇਸ਼ੇਵਰ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਉਸ ਨੇ ਪਿਛਲੇ ਸਾਢੇ ਚਾਰ ਮਹੀਨਿਆਂ ਵਿਚ ਲਗਭਗ 22 ਵਾਰ ਕੋਵਿਡ-19 ਦੀ ਜਾਂਚ ਕਰਵਾਈ ਹੈ।
ਗਾਂਗੁਲੀ ਸਤੰਬਰ ਦੇ ਅੱਧ ਤੋਂ ਨਵੰਬਰ ਦੇ ਸ਼ੁਰੂ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਵਿਚ ਰੁੱਝਿਆ ਸੀ। ਗਾਂਗੁਲੀ ਨੇ ਇਕ ਮੀਡੀਆ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਗਾਂਗੁਲੀ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਾ ਕਿ ਪਿਛਲੇ ਸਾਢੇ ਚਾਰ ਮਹੀਨਿਆਂ 'ਚ ਮੈਂ 22 ਵਾਰ ਕੋਵਿਡ-19 ਜਾਂਚ ਕਰਵਾਈ ਹੈ ਤੇ ਇਕ ਬਾਰ ਵੀ ਪਾਜ਼ੇਟਿਵ ਨਹੀਂ ਆਇਆ। ਮੇਰੇ ਆਲੇ-ਦੁਆਲੇ ਦੇ ਲੋਕ ਕੋਵਿਡ-19 ਪਾਜ਼ੇਟਿਵ ਮਿਲੇ ਸਨ ਇਸ ਲਈ ਸ਼ਾਇਦ ਮੈਨੂੰ ਕੋਵਿਡ-19 ਟੈਸਟ ਕਰਵਾਉਣਾ ਪਿਆ। ਮੈਂ ਆਪਣੇ ਮਾਤਾ-ਪਿਤਾ ਦੇ ਨਾਲ ਰਹਿੰਦਾ ਹਾਂ ਤੇ ਮੈਂ ਦੁਬਈ ਦੀ ਯਾਤਰਾ ਕੀਤੀ। ਸ਼ੁਰੂ 'ਚ ਮੈਂ ਬਹੁਤ ਚਿੰਤਾ 'ਚ ਸੀ, ਖੁਦ ਦੇ ਲਈ ਨਹੀਂ ਬਲਕਿ ਕਮਿਊਨਟੀ ਦੇ ਲਈ ਤੁਸੀਂ ਕਿਸੇ ਨੂੰ ਸੰਕਰਮਿਤ ਨਹੀਂ ਕਰਨਾ ਚਾਹੁੰਦੇ। ਸੌਰਵ ਗਾਂਗੁਲੀ ਨੇ ਕਿਹਾ ਕਿ ਖਿਡਾਰੀ ਫਿੱਟ ਹਨ ਤੇ ਠੀਕ ਹਨ।