ਕੋਵਿਡ-19 : AUS ਨੇ ਗੇਂਦ ਚਮਕਾਉਣ ਲਈ ਲਾਰ, ਪਸੀਨੇ ਦੇ ਇਸਤੇਮਾਲ ''ਤੇ ਲਗਾਈ ਰੋਕ

Friday, May 01, 2020 - 09:42 PM (IST)

ਕੋਵਿਡ-19 : AUS ਨੇ ਗੇਂਦ ਚਮਕਾਉਣ ਲਈ ਲਾਰ, ਪਸੀਨੇ ਦੇ ਇਸਤੇਮਾਲ ''ਤੇ ਲਗਾਈ ਰੋਕ

ਨਵੀਂ ਦਿੱਲੀ— ਆਸਟਰੇਲੀਆ 'ਚ ਕੋਵਿਡ-19 ਮਹਾਮਾਰੀ ਦੇ ਬਾਅਦ ਜਦੋ ਕ੍ਰਿਕਟ ਅਭਿਆਸ ਸ਼ੁਰੂ ਹੋਵੇਗਾ ਤਾਂ ਗੇਂਦ ਨੂੰ ਚਮਕਾਉਣ ਦੇ ਲਈ ਲਾਰ ਜਾਂ ਪਸੀਨੇ ਦੇ ਇਸਤੇਮਾਲ ਦੀ ਇਜ਼ਾਜਤ ਨਹੀਂ ਹੋਵੇਗੀ। ਇਸ ਮਹਾਮਾਰੀ ਤੋਂ ਬਾਅਦ ਖੇਡਾਂ ਦੀ ਵਾਪਸੀ ਨੂੰ ਲੈ ਕੇ ਆਸਟਰੇਲੀਆਈ ਸਰਕਾਰ ਨੇ ਜੋ ਖਾਕਾ ਤਿਆਰ ਕੀਤਾ, ਇਸ 'ਚ ਦਿੱਤੇ ਗਏ ਸੁਝਾਅ 'ਚ ਇਹ ਸ਼ਾਮਲ ਹਨ। ਅਜਿਹੀਆਂ ਅਟਕਲਾਂ ਹਨ ਕਿ ਆਈ. ਸੀ. ਸੀ. ਵੀ ਇਸਦੇ ਸੰਕ੍ਰਮਣ ਦੇ ਜੋਖਿਮ ਨੂੰ ਕੰਮ ਕਰਨ ਦੇ ਮਕਸਦ ਨਾਲ ਗੇਂਦ ਨੂੰ ਚਮਕਾਉਣ ਲਈ ਲਾਰ ਦਾ ਉਪਯੋਗ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਆਈ. ਸੀ. ਸੀ. ਲਾਲ ਗੇਂਦ ਨੂੰ ਚਮਕਾਉਣ ਦੇ ਲਈ ਅੰਪਾਇਰਾਂ ਦੀ ਦੇਖਰੇਖ 'ਚ ਕ੍ਰਿਸਟਿਮ ਪਦਾਰਥਾਂ ਦੇ ਉਪਯੋਗ ਦੀ ਆਗਿਆ ਦੇਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ।


author

Gurdeep Singh

Content Editor

Related News