ਕਾਊਂਟੀ ਟੀਮ ਦਾ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ, ਰੱਦ ਹੋਇਆ ਮੈਚ

Sunday, Aug 29, 2021 - 01:18 PM (IST)

ਕਾਊਂਟੀ ਟੀਮ ਦਾ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ, ਰੱਦ ਹੋਇਆ ਮੈਚ

ਸਪੋਰਟਸ ਡੈਸਕ- ਕਾਊਂਟੀ ਟੀਮ ਸਰੇ ਦਾ ਖਿਡਾਰੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ ਜਿਸ ਦੀ ਵਜ੍ਹਾ ਨਾਲ ਕਾਊਂਟੀ ਚੈਂਪੀਅਨਸ਼ਿਪ ਦੇ ਦੂਜੇ ਪੜਾਅ 'ਚ ਚੇਸਟਰ-ਲੇ-ਸਟ੍ਰੀਟ 'ਚ ਡਰਹਮ ਖ਼ਿਲਾਫ਼ 30 ਅਗਸਤ ਤੋਂ 2 ਸਤੰਬਰ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਮੈਚ ਰੱਦ ਹੋ ਗਿਆ ਹੈ। ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਇਕ ਬਿਆਨ 'ਚ ਕਿਹਾ ਕਿ ਸਰੇ ਟੀਮ ਦੇ ਮੈਂਬਰ ਖਿਡਾਰੀ ਦੇ ਕਰੀਬੀ ਸੰਪਰਕ 'ਚ ਸਨ।

ਸਰੇ ਦੀ ਵੈੱਬਸਾਈਟ 'ਤੇ ਬਿਆਨ 'ਚ ਕਿਹਾ ਗਿਆ ਹੈ ਕਿ ਐਮੀਰੇਟਸ ਰਿਵਰਸਾਈਡ 'ਚ ਡਰਹਮ ਤੇ ਸਰੇ ਵਿਚਾਲੇ ਐੱਲਵੀ ਇੰਸ਼ੋਰੈਂਸ ਕਾਊਂਟੀ ਚੈਂਪੀਅਨਸ਼ਿਪ ਮੈਚ ਸਰੇ ਦੇ ਇਕ ਅਣਜਾਣ ਮੈਂਬਰ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਅਦ ਨਹੀਂ ਖੇਡਿਆ ਜਾਵੇਗਾ। ਖਿਡਾਰੀ ਵੱਡੀ ਗਿਣਤੀ 'ਚ ਸਰੇ ਟੀਮ ਦੇ ਨਾਲ ਇਕਾਂਤਵਾਸ 'ਚ ਹਨ ਜਿਨ੍ਹਾਂ ਦੀ ਪਛਾਣ ਕਰੀਬੀ ਸੰਪਰਕ 'ਚ ਰਹਿਣ ਵਾਲਿਆਂ ਵਜੋਂ ਹੋਈ ਹੈ। ਜ਼ਰੂਰੀ ਇਕਾਂਤਵਾਸ ਪ੍ਰੋਟੋਕਾਲ ਤੇ ਸਰੇ ਦੇ ਉਪਲੱਬਧ ਖੇਡ ਦਸਤੇ 'ਤੇ ਵਿਆਪਕ ਪ੍ਰਭਾਵ ਕਾਰਨ ਮੈਚ ਸੋਮਵਾਰ 30 ਅਗਸਤ ਤੋਂ ਅੱਗੇ ਨਹੀਂ ਵਧੇਗਾ।


author

Tarsem Singh

Content Editor

Related News