ਦੇਸ਼ ਦੀ ਅਗਵਾਈ ਕਰਨਾ ਸਨਮਾਨਜਨਕ : ਧਵਨ
Friday, Jun 11, 2021 - 06:20 PM (IST)
ਨਵੀਂ ਦਿੱਲੀ (ਭਾਸ਼ਾ) : ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦੀ ਅਗਵਾਈ ਦੀ ਜ਼ਿੰਮੇਦਾਰੀ ਦਿੱਤੇ ਜਾਣ ਦੇ ਬਾਅਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮੌਕਾ ਦਿੱਤਾ ਜਾਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਭਾਰਤੀ ਟੀਮ ਸ਼੍ਰੀਲੰਕਾ ਦੌਰੇ ’ਤੇ 13 ਜੁਲਾਈ ਤੋਂ 3 ਵਨਡੇ ਅਤੇ ਇੰਨੇ ਹੀ ਟੀ20 ਮੈਚ ਖੇਡੇਗੀ, ਜੋ ਕੋਲੰਬੋ ਵਿਚ ਖੇਡੇ ਜਾਣਗੇ।
ਇਹ ਵੀ ਪੜ੍ਹੋ: ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੇ ਘਰ ਆਈ ਖ਼ੁਸ਼ਖ਼ਬਰੀ, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਖ਼ਾਸ ਪਲ
Humbled by the opportunity to lead my country 🇮🇳 Thank you for all your wishes 🙏 pic.twitter.com/SbywALBTwZ
— Shikhar Dhawan (@SDhawan25) June 11, 2021
ਚੋਣਕਰਤਾਵਾਂ ਨੇ ਵੀਰਵਾਰ ਨੂੰ ਸ਼੍ਰੀਲੰਕਾ ਸੀਰੀਜ਼ ਲਈ ਕਈ ਨਵੇਂ ਚਿਹਰਿਆਂ ਨੂੰ ਚੁਣਿਆ, ਕਿਉਂਕਿ ਮੁੱਖ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਲਈ ਬ੍ਰਿਟੇਨ ਵਿਚ ਹੋਵੇਗੀ। ਧਵਨ ਨੇ ਟਵੀਟ ਕੀਤਾ, ‘ਦੇਸ਼ ਦੀ ਅਗਵਾਈ ਦਾ ਮੌਕਾ ਦਿੱਤੇ ਜਾਣ ਨਾਲ ਸਨਮਾਨ ਮਹਿਸੂਸ ਕਰ ਰਿਹਾ ਹਾਂ। ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’
ਇਹ ਵੀ ਪੜ੍ਹੋ: ਸਾਗਰ ਧਨਖੜ ਕਤਲ ਕੇਸ: ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ 25 ਜੂਨ ਤੱਕ ਵਧਾਈ ਗਈ
35 ਸਾਲ ਦੇ ਇਸ ਖਿਡਾਰੀ ਨੇ 34 ਟੈਸਟ, 145 ਵਨਡੇ ਅਤੇ 65 ਟੀ20 ਮੈਚ ਖੇਡੇ ਹਨ। ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ। ਸੀਰੀਜ਼ ਲਈ 5 ਖਿਡਾਰੀਆਂ ਨੂੰ ਪਹਿਲੀ ਵਾਰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ, ਜਿਸ ਵਿਚ ਕੇ. ਗੌਤਮ, ਦੇਵਦੱਤ ਪਡੀਕਲ, ਨੀਤਿਸ਼ ਰਾਣਾ, ਰਿਤੂਰਾਜ ਗਾਇਕਵਾੜ ਅਤੇ ਚੇਤਨ ਸਰਕਾਰੀਆ ਸ਼ਾਮਲ ਹਨ।
ਇਹ ਵੀ ਪੜ੍ਹੋ: ਕੋਰੋਨਾ ਮਗਰੋਂ UK ’ਚ ਇਕ ਹੋਰ ਵਾਇਰਸ ਦੀ ਦਸਤਕ, ਮਿਲੇ 'ਮੰਕੀਪਾਕਸ' ਦੇ ਮਾਮਲੇ, ਜਾਣੋ ਕੀ ਹਨ ਲੱਛਣ