ਕੂਲਟਰ ਨਾਈਲ ਦੀ ਵੈਸਟਇੰਡੀਜ਼ ਨੂੰ ਚਿਤਾਵਨੀ, ਕਿਹਾ- ਬਾਊਂਸਰਸ ਝੱਲਣ ਨੂੰ ਰਹਿਣ ਤਿਆਰ

Sunday, Jun 02, 2019 - 12:08 PM (IST)

ਕੂਲਟਰ ਨਾਈਲ ਦੀ ਵੈਸਟਇੰਡੀਜ਼ ਨੂੰ ਚਿਤਾਵਨੀ, ਕਿਹਾ- ਬਾਊਂਸਰਸ ਝੱਲਣ ਨੂੰ ਰਹਿਣ ਤਿਆਰ

ਸਪੋਰਟਸ ਡੈਸਕ— ਆਸਟਰੇਲੀਆ ਨੇ ਕ੍ਰਿਸ ਗੇਲ ਐਂਡ ਕੰਪਨੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵਰਲਡ ਕੱਪ ਦੇ ਦੂਜੇ ਮੈਚ 'ਚ ਉਹ ਬਾਊਂਸਰਸ ਝੱਲਣ ਨੂੰ ਤਿਆਰ ਰਹਿਣ। ਆਸਟਰੇਲੀਆਈ ਤੇਜ਼ ਗੇਂਦਬਾਜ਼ ਨਾਥਨ ਕੂਲਟਰ ਨਾਈਲ ਨੇ ਕਿਹਾ ਕਿ ਉਹ ਵੈਸਟਇੰਡੀਜ਼ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦੇਣ ਨੂੰ ਤਿਆਰ ਹਨ।
PunjabKesari
ਉਨ੍ਹਾਂ ਨੇ ਅਫਗਾਨਿਸਤਾਨ 'ਤੇ ਸ਼ਨੀਵਾਰ ਨੂੰ 7 ਵਿਕਟਾਂ 'ਤੇ ਮਿਲੀ ਜਿੱਤ ਦੇ ਬਾਅਦ ਕਿਹਾ, ''ਅਸੀਂ ਵੈਸਟਇੰਡੀਜ਼ ਨੂੰ ਬਾਊਂਸਰ ਕਰਾਵਾਂਗੇ ਨਹੀਂ ਤਾਂ ਉਹ ਫ੍ਰੰਟਫੁੱਟ 'ਤੇ ਖੇਡ ਕੇ ਦਬਾਅ ਬਣਾ ਦੇਣਗੇ। ਹਰ ਓਵਰ 'ਚ ਦੋ ਬਾਊਂਸਰ ਕਰਾਉਣਗੇ ਹੀ ਹੋਣਗੇ। ਮੈਦਾਨ ਛੋਟੇ ਹਨ ਅਤੇ ਵਿਕਟ ਸਪਾਟ ਹੈ ਤਾਂ ਹਰ ਦਾਅ ਆਜ਼ਮਾਉਣਾ ਹੋਵੇਗਾ।'' ਆਸਟਰੇਲੀਆ ਕੋਲ ਕੂਲਟਰ ਨਾਈਲ, ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਦੇ ਰੂਪ 'ਚ ਬਿਹਤਰੀਨ ਤੇਜ਼ ਗੇਂਦਬਾਜ਼ ਹਨ। ਕੂਲਟਰ ਨਾਈਲ ਨੇ ਕਿਹਾ, ''ਸਾਨੂੰ ਗੇਲ ਦੇ ਖਿਲਾਫ ਹਮਲਾਵਰ ਗੇਂਦਬਾਜ਼ੀ ਕਰਨੀ ਹੋਵੇਗੀ। ਉਹ ਫਾਰਮ 'ਚ ਹੈ ਪਰ ਉਮਰ ਵਧਦੀ ਜਾ ਰਹੀ ਹੈ। ਮੈਨੂੰ ਨਹੀਂ ਲਗਦਾ ਕਿ ਉਸ ਨੇ ਹਾਲ ਹੀ 'ਚ ਸਟਾਰਕ ਅਤੇ ਕਮਿੰਸ ਨੂੰ ਜ਼ਿਆਦਾ ਖੇਡਿਆ ਹੈ। ਉਹ ਬਹੁਤ ਤੇਜ਼ ਗੇਂਦ ਕਰਾ ਰਹੇ ਹਨ ਅਤੇ ਦੇਖਦੇ ਹਾਂ ਕਿ ਉਹ ਉਨ੍ਹਾਂ ਦਾ ਸਾਹਮਣਾ ਕਿਵੇਂ ਕਰਦਾ ਹੈ।''


author

Tarsem Singh

Content Editor

Related News