ਸੰਵਿਧਾਨਿਕ ਬੇਨਿਯਮੀਆਂ ਠੀਕ ਕਰੋ ਜਾਂ BCCI ਚੋਣਾਂ 'ਚੋਂ ਬਾਹਰ ਰਹੋ
Tuesday, Jul 23, 2019 - 10:52 PM (IST)

ਮੁੰਬਈ— ਭਾਰਤੀ ਕ੍ਰਿਕਟ ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ ਨੇ (ਮੁੰਬਈ ਕ੍ਰਿਕਟ ਸੰਘ) ਐੱਮ. ਸੀ. ਏ. ਨੂੰ ਕਿਹਾ ਹੈ ਕਿ ਉਹ ਜਾਂ ਤਾਂ ਆਪਣੇ ਸੰਵਿਧਾਨ ਦੀਆਂ 'ਬੇਨਿਯਮੀਆਂ' ਠੀਕ ਕਰੇ ਜਾਂ 22 ਅਕਤੂਬਰ ਨੂੰ ਹੋਣ ਵਾਲੀਆਂ ਬੀ. ਸੀ. ਸੀ. ਆਈ. ਦੀਆਂ ਚੋਣਾਂ ਵਿਚੋਂ ਬਾਹਰ ਰਹਿਣ ਨੂੰ ਤਿਆਰ ਰਹੇ। ਮੁੰਬਈ ਕ੍ਰਿਕਟ ਸੰਘ ਭਾਰਤ ਦੇ ਸਭ ਤੋਂ ਪੁਰਾਣੇ ਕ੍ਰਿਕਟ ਸੰਘਾਂ ਵਿਚੋਂ ਇਕ ਹੈ ਤੇ 70 ਤੋਂ ਵੱਧ ਕੌਮਾਂਤਰੀ ਕ੍ਰਿਕਟਰ ਦੇ ਚੁੱਕਾ ਹੈ। ਪਿਛਲੇ ਸਾਲ ਸਤੰਬਰ ਵਿਚ ਇਸ ਨੇ ਲੋਢਾ ਕਮੇਟੀਆਂ ਦੇ ਸੁਝਾਵਾਂ ਤਹਿਤ ਨਵਾਂ ਸੰਵਿਧਾਨ ਲਾਗੂ ਕੀਤਾ ਸੀ ਪਰ ਸੀ. ਓ. ਏ. ਨੇ ਉਸ ਵਿਚ ਬੇਨਿਯਮੀਆਂ ਪਾਈਆਂ ਸਨ। ਸੀ. ਓ. ਏ. ਤੇ ਐੱਮ. ਸੀ. ਏ. ਨੂੰ 19 ਜੁਲਾਈ ਨੂੰ ਲਿਖੇ ਪੱਤਰ 'ਚ ਸੀ. ਓ. ਏ. ਵਲੋਂ ਐੱਮ. ਸੀ. ਏ. ਨੂੰ 17 ਜੁਲਾਈ 2019 ਨੂੰ ਭੇਜੀ ਗਈ ਈਮੇਲ ਦੇ ਸਬੰਧ 'ਚ ਤੁਹਾਡਾ ਧਿਆਨ ਆਕਰਸ਼ਣ ਕਰਨਾ ਹੈ ਜੋ ਐੱਮ. ਸੀ. ਏ. ਦੇ ਸੰਵਿਧਾਨ 'ਚ 'ਬੇਨਿਯਮੀਆਂ ਦੇ ਸੰਦਰਭ 'ਚ ਹੈ। ਇਸ 'ਚ ਕਿਹਾ ਗਿਆ ਇਸ 'ਤੇ ਤੁਹਾਡੇ ਜਵਾਬ ਦੀ ਉਡੀਕ ਹੈ।