ਕੋਰੋਨਾ ਦਾ ਟੀਕਾ ਤਿਆਰ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਹਾਕੀ: FIH
Thursday, May 21, 2020 - 10:29 AM (IST)

ਸਪੋਰਟਸ ਡੈਸਕ— ਅੰਤਰਰਾਸ਼ਟਰੀਏ ਹਾਕੀ ਮਹਾਸੰਘ (ਐੱਫ. ਆਈ. ਐੱਚ) ਨੇ ਖੇਡ ਨੂੰ ਵੱਖ ਵੱਖ ਸਤਰਾਂ ’ਤੇ ਸ਼ੁਰੂ ਕਰਨ ਲਈ ਪੰਜ ਪੱਧਰ ਦੀ ਪ੍ਰਕਿਰਿਆ ਦਾ ਖੁਲਾਸਾ ਕਰਦੇ ਹੋਏ ਐਲਾਨ ਕੀਤਾ ਕਿ ਖਤਰਨਾਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾ ਤਿਆਰ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਖੇਡੀ ਜਾਵੇਗੀ।
ਐੱਫ. ਆਈ. ਐੱਚ ਦਾ ਮੰਨਣਾ ਹੈ ਕਿ ਉਸਦੇ ਮੈਂਬਰ ਦੇਸ਼ਾਂ ਦੇ ਵਿਚਾਲੇ ਵਿਸ਼ਵ ਟੂਰਨਾਮੈਂਟ ਇਸ ਪ੍ਰਕਿਰਿਆ ਦੇ ਆਖਰੀ ਪੜਾਅ ਦੇ ਦੌਰਾਨ ਹੀ ਸੰਭਵ ਹੋ ਪਾਉਣਗੇ। ਇਸ ਦੇ ਲਈ ਅਜੇ ਸਮੇਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ ਹੈ। ਐੱਫ. ਆਈ. ਐੱਚ ਨੇ ਕਿਹਾ, ‘ਖੇਡ ਦੀ ਵਾਪਸੀ ’ਤੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਪਰ ਅਸੀਂ ਇਸ ਦੇ ਲਈ ਪੰਜ ਪੜਾਅ ਦੀ ਪ੍ਰਕਿਰਿਆ ਤਿਆਰ ਕੀਤੀ ਹੈ। ਇਸ ਦੀ ਸ਼ੁਰੂਆਤ ਸਮਾਜਿਕ ਦੂਰੀ ਬਣਾਏ ਰੱਖਦੇ ਹੋਏ ਚੰਗੀ ਤਰ੍ਹਾਂ ਨਾਲ ਪ੍ਰਬੰਧਿਤ ਅਭਿਆਸ ਦੇ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਅਸੀਂ ਨੀਦਰਲੈਂਡ ਅਤੇ ਬੈਲਜੀਅਮ ’ਚ ਦੇਖਿਆ।
ਅਗਲੇ ਪੜਾਅ ’ਚ ਖੇਤਰੀ ਟੂਰਨਾਮੈਂਟ ਦੀ ਬਹਾਲੀ ਹੋਵੇਗੀ ਜਿਸ ਤੋਂ ਬਾਅਦ ਗੁਆਂਢੀ ਦੇਸ਼ਾਂ ’ਚ ਸਥਾਨਕ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰਕਿਰਿਆ ’ਚ ਅੱਗੇ ਵੱਖ ਵੱਖ ਮਹਾਂਦੀਪਾਂ ’ਚ ਹੋਣ ਵਾਲੇ ਟੂਰਨਾਮੈਂਟ ਦਾ ਆਯੋਜਨ ਹੋਵੇਗਾ ਅਤੇ ਇਕ ਵਾਰ ਟੀਕਾ ਤਿਆਰ ਹੋਣ ਤੋਂ ਬਾਅਦ ਉਮੀਦ ਹੈ ਕਿ ਇਕ ਸਮਾਨ ਮੁਕਾਬਲਿਆਂ ਦੀ ਵਾਪਸੀ ਹੋਵੇਗੀ। ਇਸ ਚਰਣਾਂ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਹੈ ਅਤੇ ਇਹ ਹਰ ਦੇਸ਼ ਲਈ ਭਿੰਨ ਹੋਵੇਗੀ।