ਕੋਰੋਨਾਵਾਇਰਸ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਦਾ ਚੀਨ ਦੌਰਾ ਰੱਦ
Friday, Feb 07, 2020 - 03:14 PM (IST)

ਨਵੀਂ ਦਿੱਲੀ— ਕੋਰੋਨਾਵਾਇਰਸ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਨੂੰ ਆਪਣਾ ਚੀਨ ਦੌਰਾ ਰੱਦ ਕਰਨਾ ਪਿਆ ਅਤੇ ਹੁਣ ਹਾਕੀ ਇੰਡੀਆ ਦੇ ਸਾਹਮਣੇ ਓਲੰਪਿਕ ਦੀ ਤਿਆਰੀ ਲਈ ਬਦਲਵੇਂ ਦੌਰੇ ਦਾ ਆਯੋਜਨ ਦੀ ਮੁਸ਼ਕਲ ਚੁਣੌਤੀ ਹੈ। ਭਾਰਤੀ ਟੀਮ ਨੂੰ 14 ਤੋਂ 25 ਮਾਰਚ ਤਕ ਚੀਨ ਦੌਰੇ 'ਤੇ ਜਾਣਾ ਸੀ ਪਰ ਇਸ ਬੀਮਾਰੀ ਦੇ ਕਾਰਨ ਦੌਰਾ ਰੱਦ ਕਰਨਾ ਪਿਆ।
ਭਾਰਤੀ ਕਪਤਾਨ ਰਾਣੀ ਨੇ ਕਿਹਾ, ''ਸਾਨੂੰ ਚੀਨ ਜਾਣਾ ਸੀ ਪਰ ਵਾਇਰਸ ਕਾਰਨ ਦੌਰਾ ਰੱਦ ਹੋ ਗਿਆ। ਕਈ ਦੂਜੀਆਂ ਟੀਮਾਂ ਵੀ ਉਪਲਬਧ ਨਹੀਂ ਹਨ ਕਿਉਂਕਿ ਉਹ ਪ੍ਰੋ ਹਾਕੀ ਲੀਗ ਖੇਡ ਰਹੀਆਂ ਹਨ।'' ਹਾਕੀ ਇੰਡੀਆ ਅਤੇ ਸਾਡੇ ਕੋਚ ਵਿਵਸਥਾ ਕਰ ਰਹੇ ਹਨ। ਓਲੰਪਿਕ ਦੀਆਂ ਤਿਆਰੀਆਂ ਲਈ ਵੱਡੀਆਂ ਟੀਮਾਂ ਨਾਲ ਖੇਡਣਾ ਜ਼ਰੂਰੀ ਹੈ।