ਕੋਰੋਨਾ ਵਾਇਰਸ ਕਾਰਨ ਕੈਨੇਡਾ ''ਚ 3 ਟੈਨਿਸ ਟੂਰਨਾਮੈਂਟ ਮੁਲਤਵੀ

Saturday, Oct 17, 2020 - 04:04 PM (IST)

ਕੋਰੋਨਾ ਵਾਇਰਸ ਕਾਰਨ ਕੈਨੇਡਾ ''ਚ 3 ਟੈਨਿਸ ਟੂਰਨਾਮੈਂਟ ਮੁਲਤਵੀ

ਟੋਰਾਂਟੋ (ਭਾਸ਼ਾ) : ਟੈਨਿਸ ਕੈਨੇਡਾ ਨੇ ਕੋਵਿਡ-19 ਮਹਾਮਹਰੀ ਕਾਰਨ 3 ਚੈਲੇਂਜਰਸ ਟੈਨਿਸ ਮੁਕਾਲਿਆਂ ਨੂੰ ਮੁਲਤਵੀ ਕਰ ਦਿੱਤਾ। ਟੈਨਿਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਲਬਰਟਾ ਦੇ ਕੈਲਗਰੀ ਅਤੇ ਕਿਊਬੇਕ ਦੇ ਡ੍ਰਮੋਨਡਵਿਲੇ ਵਿਚ ਹੋਣ ਵਾਲੇ ਪੁਰਸ਼ ਚੈਲੇਂਜਰ ਅਤੇ ਨਿਊ ਬਰੂਨਸਵਿਕ ਵਿਚ ਹੋਣ ਵਾਲੇ ਮਹਿਲਾ ਮੁਕਾਬਲੇ ਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਹੈ।

ਕੈਲਗਰੀ ਟੂਰਨਾਮੈਂਟ ਫਰਵਰੀ ਵਿਚ ਜਦੋਂਕਿ ਡ੍ਰਮੋਨਡਵਿਲੇ ਅਤੇ ਨਿਊ ਬਰੂਨਸਵਿਕ ਦੇ ਮੁਕਾਬਲੇ ਮਾਰਚ ਵਿਚ ਹੋਣੇ ਸਨ। ਚੈਲੇਂਜਰ ਮੁਕਾਬਲਿਆਂ ਵਿਚ ਸ਼ਿਖਰ ਪੱਧਰ 'ਤੇ ਨਾ ਖੇਡ ਪਾਉਣ ਵਾਲੇ ਪੇਸ਼ੇਵਰ ਖਿਡਾਰੀਆਂ ਨੂੰ ਆਪਣੇ ਪ੍ਰਦਰਸ਼ਨ ਅਤੇ ਰੈਕਿੰਗ ਵਿਚ ਸੁਧਾਰ ਦਾ ਮੌਕਾ ਮਿਲਦਾ ਹੈ।


author

cherry

Content Editor

Related News