ਖਿਡਾਰੀ ਨੇ ਨਹੀਂ ਮੰਨੀ ਸਲਾਹ ਉਡਾਇਆ ਕੋਰੋਨਾ ਵਾਇਰਸ ਦਾ ਮਜ਼ਾਕ, ਹੋਇਆ ਇਨਫੈਕਟਿਡ (ਵੀਡੀਓ)

03/13/2020 6:21:06 AM

ਸਪੋਰਟਸ ਡੈਸਕ— ਰਾਸ਼ਟਰੀ ਬਾਸਕਟਬਾਲ ਸੰਘ (ਐੱਨ. ਬੀ. ਏ.) ਨੇ ਯੂਟਾ ਜੈਜ ਦੇ ਖਿਡਾਰੀ ਰੂਡੀ ਗੋਬਰਟ ਨੂੰ ਮੁੱਢਲੀ ਜਾਂਚ ਦੇ ਪ੍ਰੀਖਣ ’ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਹੈ। ਇਸ ਜਾਂਚ ਦੇ ਬਾਅਦ ਐੱਨ. ਬੀ. ਏ. ਨੇ ਇਸ ਸੀਜ਼ਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਸ਼ਾਇਦ ਇਕ ਇਤਫਾਕ ਹੀ ਹੈ ਕਿ ਕੁਝ ਦਿਨ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਨੇ ਵਾਇਰਸ ਦੀ ਮਾਰ ਦਾ ਮਜ਼ਾਕ ਉਡਾਇਆ ਸੀ। ਗੋਬਰਟ ਨੇ ਕਾਨਫਰੰਸ ਤੋਂ ਨਿਕਲਣ ਤੋਂ ਪਹਿਲਾਂ ਸਾਰੇ ਮਾਈ¬ਕ੍ਰੋਫੋਨ ਨੂੰ ਮਜ਼ਾਕ ਦੇ ਤੌਰ ’ਤੇ ਛੂਹਿਆ ਅਤੇ ਮਹਾਮਾਰੀ ਐਲਾਨ ਚੁੱਕੇ ਕੋਰੋਨਾ ਵਾਇਰਸ ਦਾ ਮਜ਼ਾਕ ਉਡਾਇਆ। ਹਾਲਾਂਕਿ ਅਜੇ ਤਕ ਇਸ ਗੱਲ ਦਾ ਪਤਾ ਨਹੀਂ ਲਗ ਸਕਿਆ ਕਿ ਗੋਬਰਟ ਇਸ ਵਾਇਰਸ ਦੇ ਪ੍ਰਭਾਵ ’ਚ ਕਿਵੇਂ ਆਏ, ਪਰ ਰਿਪੋਰਟਸ ਦੇ ਮੁਤਾਬਕ ਉਹ ਫਰਾਂਸ ਦੇ ਕਿਸੇ ਇਨਫੈਕਟਿਡ ਯਾਤਰੀ ਦੇ ਸੰਪਰਕ ’ਚ ਆਏ ਸਨ।

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਫੈਲੇ ਇਸ ਜਾਨਲੇਵਾ ਵਾਇਰਸ ਨਾਲ ਦੁਨੀਆ ਭਰ ’ਚ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ 4,500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਜ਼ੀ ਨਾਲ ਫੈਲ ਰਹੀ ਇਸ ਮਹਾਮਾਰੀ ਤੋਂ ਨਜਿੱਠਣ ਲਈ ਦੁਨੀਆ ਭਾਰਤ ’ਚ ਕਈ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕੀਏ ਗਏ ਹਨ ਅਤੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸੇ ਦੇ ਨਾਲ ਹੀ ਲੋਕਾਂ ਨੂੰ ਕਿਸੇ ਵੀ ਵਿਕਅਤੀ ਨੂੰ ਛੂਹਣ ਤੋਂ ਮਨ੍ਹਾ ਕੀਤਾ ਗਿਆ ਹੈ ਅਤੇ ਲਗਾਤਾਰ ਹੱਥ ਧੋਂਦੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੁਨੀਆ ਭਰ ’ਚ ਵੱਖੋ-ਵੱਖ ਖੇਡਾਂ ਨੂੰ ਸਾਵਧਾਨੀ ਦੇ ਤਹਿਤ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸੇ ਸਿਲਸਿਲੇ ’ਚ ਹੁਣ ਅਮਰੀਕਾ ਦੀ ਵਕਾਰੀ ਅਤੇ ਮਸ਼ਹੂਰ ਬਾਸਕਟਬਾਲ ਲੀਗ ਦੇ ਇਸ ਸਾਲ ਦੇ ਸੀਜ਼ਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕ੍ਰਿਕਟ ਫੈਨਜ਼ ਨੂੰ ਝਟਕਾ, ਕੋਰੋਨਾ ਵਾਇਰਸ ਕਾਰਨ ਰੋਡ ਸੇਫਟੀ ਵਰਲਡ ਸੀਰੀਜ਼ ਹੋਈ ਰੱਦ


Tarsem Singh

Content Editor

Related News