ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਭਾਰਤ ਸਾਈਪ੍ਰਸ ’ਚ ਹੋਣ ਵਾਲੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਤੋਂ ਹਟਿਆ

02/28/2020 5:21:37 PM

ਨਵੀਂ ਦਿੱਲੀ— ਭਾਰਤ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਸਾਈਪ੍ਰਸ ’ਚ ਹੋਣ ਵਾਲੇ ਆਗਾਮੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਤੋਂ ਹਟ ਗਿਆ। ਸ਼ਾਟਗਨ ਵਿਸ਼ਵ ਕੱਪ ਕੌਮਾਂਤਰੀ ਨਿਸ਼ਾਨੇਬਾਜ਼ੀ ਮਹਾਸੰਘ (ਆਈ. ਐੱਸ. ਐੱਸ. ਐੱਫ.) ਤੋਂ ਮਾਨਤਾ ਪ੍ਰਾਪਤ ਹੈ ਜਿਸ ਦਾ ਆਯੋਜਨ ਚਾਰ ਤੋਂ 13 ਮਾਰਚ ਵਿਚਾਲੇ ਕੀਤਾ ਜਾਵੇਗਾ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਆਈ. ਐੱਸ. ਐੱਸ. ਐੱਫ.) ਦੇ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਦੀ ਸਲਾਹ ’ਤੇ ਭਾਰਤੀ ਟੀਮ ਨੂੰ ਟੂਰਨਾਮੈਂਟ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ।

ਉਨ੍ਹਾਂ ਕਿਹਾ, ‘‘ਕੋਰੋਨਾ ਵਾਇਰਸ ਇਕਲੌਤਾ ਕਾਰਨ ਹੈ ਜਿਸ ਕਾਰਨ ਅਸੀਂ ਇਸ ਤੋਂ ਹਟਣ ਦਾ ਫੈਸਲਾ ਕੀਤਾ ਹੈ। ਅਜਿਹਾ ਕੇਂਦਰੀ ਏਜੰਸੀਆਂ ਦੀ ਸਲਾਹ ’ਤੇ ਕੀਤਾ ਗਿਆ।’’ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਤੋਂ ਹੋਈ ਸੀ। ਇਸ ਕਾਰਨ ਅਜੇ ਤਕ 3000 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਦੁਨੀਆ ਭਰ ਦੇ 80 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ। ਭਾਰਤ 16 ਤੋਂ 26 ਮਾਰਚ ਵਿਚਾਲੇ ਡਾ. ਕਰਣੀ ਸਿੰਘ ਰੇਂਜ ’ਚ ਸਾਂਝੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਸਾਈਪ੍ਰਸ ’ਚ ਅਜੇ ਤਕ ਕੋਰੋਨਾ ਵਾਇਰਸ ਦੇ ਕਿਸੇ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਸ਼ੱਕੀ ਮਾਮਲਿਆਂ ਨੂੰ ਸਾਵਧਾਨੀ ਦੇ ਤੌਰ ’ਤੇ ਵੱਖ ਰਖਿਆ ਗਿਆ ਹੈ।


Tarsem Singh

Content Editor

Related News