ਏਸ਼ੇਜ਼ ''ਤੇ ਮੰਡਰਾਇਆ ਕੋਰੋਨਾ ਦਾ ਸਾਇਆ, ਐਂਡਰਸਨ ਨੇ ਦੱਸਿਆ ਸੀਰੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ

Monday, Dec 27, 2021 - 05:06 PM (IST)

ਏਸ਼ੇਜ਼ ''ਤੇ ਮੰਡਰਾਇਆ ਕੋਰੋਨਾ ਦਾ ਸਾਇਆ, ਐਂਡਰਸਨ ਨੇ ਦੱਸਿਆ ਸੀਰੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ

ਸਪੋਰਟਸ ਡੈਸਕ-  ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਉਮੀਦ ਜਤਾਈ ਹੈ ਕਿ ਤੀਜੇ ਟੈਸਟ ਦੇ ਦੂਜੇ ਦਿਨ ਸਹਿਯੋਗੀ ਸਟਾਫ਼ ਦੇ ਦੋ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦਾ ਅਸਰ ਏਸ਼ੇਜ਼ ਸੀਰੀਜ਼ 'ਤੇ ਨਹੀਂ ਪਵੇਗਾ। ਐਂਡਰਸਨ ਨੇ ਕਿਹਾ ਕਿ ਅਸੀਂ ਨਿਯਮਿਤ ਪੱਧਰ 'ਤੇ ਮੈਦਾਨ 'ਤੇ ਪੁੱਜਣ ਲਈ ਬੱਸ 'ਤੇ ਚੜ੍ਹ ਗਏ ਸੀ ਪਰ ਸਾਥੋਂ ਉਤਰਨ ਲਈ ਕਿਹਾ ਗਿਆ। ਉਸ ਤੋਂ ਬਾਅਦ ਪਤਾ ਲੱਗਾ ਕਿ ਦੋ ਲੋਕ ਪਾਜ਼ੇਟਿਵ ਪਾਏ ਗਏ ਹਨ। 

ਇਹ ਵੀ ਪੜ੍ਹੋ : ਵਿਰਾਟ ਅਤੇ ਰੋਹਿਤ ਦੀ ਕਪਤਾਨੀ ਦਿਵਾਉਂਦੀ ਹੈ ਸੁਨੀਲ ਅਤੇ ਕਪਿਲ ਦੀ ਯਾਦ: ਰਵੀ ਸ਼ਾਸਤਰੀ

ਇਸ ਤੋਂ ਬਾਅਦ ਇੰਗਲੈਂਡ ਦੇ ਖਿਡਾਰੀਆਂ ਦੇ ਟੈਸਟ ਕੀਤੇ ਗਏ ਤੇ ਦੂਜੇ ਦਿਨ ਦੀ ਖੇਡ ਦੇਰ ਨਾਲ ਸ਼ੁਰੂ ਹੋਈ। ਐਂਡਰਸਨ ਨੇ ਕਿਹਾ ਕਿ ਸਾਰਿਆਂ ਦੇ ਟੈਸਟ ਹੋ ਰਹੇ ਹਨ। ਨਤੀਜਿਆਂ ਦਾ ਇੰਤਜ਼ਾਰ ਹੈ। ਇਹ ਮੈਚ ਖੇਡ ਰਹੇ ਸਾਰੇ ਖਿਡਾਰੀ ਨੈਗੇਟਿਵ ਪਾਏ ਗਏ ਹਨ। ਅਜਿਹੇ 'ਚ ਮੈਚ ਮੁਲਤਵੀ ਕਰਨ ਦੀ ਕੋਈ ਵਜ੍ਹਾ ਨਹੀਂ ਦਿਸਦੀ। ਸਾਰੇ ਖਿਡਾਰੀ ਠੀਕ ਮਹਿਸੂਸ ਕਰ ਰਹੇ ਹਨ। 

ਇਹ ਵੀ ਪੜ੍ਹੋ : ਸ਼ਾਸਤਰੀ ਦਾ ਖੁਲਾਸਾ : ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ 'ਤੇ ਕਿਹੋ ਜਿਹਾ ਸੀ ਡ੍ਰੈਸਿੰਗ ਰੂਮ ਦਾ ਮਾਹੌਲ

ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ਨੇ ਕਿਹਾ ਕਿ ਚੁਣੌਤੀਆਂ ਤਾਂ ਆਉਣਗੀਆਂ ਹੀ ਕਿਉਂਕਿ ਦੁਨੀਆ 'ਚ ਹਾਲਾਤ ਹੀ ਅਜਿਹੇ ਹਨ। ਮਸਲੇ ਪੈਦਾ ਹੋਣਗੇ ਤੇ ਉਨ੍ਹਾਂ ਦਾ ਹਲ ਵੀ ਨਿਕਲੇਗਾ। ਹਰ ਕੋਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਚ ਖੇਡਿਆ ਜਾਵੇ। ਜ਼ਿਕਰਯੋਗ ਹੈ ਕਿ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ ਟੈਸਟ ਸੀਰੀਜ ਦਾ ਤੀਜਾ ਮੈਚ ਮੈਲਬੋਰਨ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਸੀਰੀਜ਼ 'ਚ ਆਸਟਰੇਲੀਆ ਨੇ 2-0 ਦੀ ਬੜ੍ਹਤ ਬਣਾਈ ਹੋਈ ਹੈ। ਅਜੇ ਵੀ ਸੀਰੀਜ਼ ਦੇ ਦੋ ਮੈਚ ਬਾਕੀ ਹਨ ਤੇ ਇੰਗਲੈਂਡ ਦੀ ਟੀਮ ਨਹੀਂ ਚਾਹੇਗੀ ਕਿ ਸੀਰੀਜ਼ ਰੱਦ ਹੋਵੇ ਕਿਉਂਕਿ ਉਹ ਵਾਪਸੀ ਦੀ ਉਮੀਦ ਬਣਾਏ ਹੋਏ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News