ਕੋਰੋਨਾ ਸੰਕਟ: ਭਾਰਤ ਲਈ ਫੰਡ ਇਕੱਠਾ ਕਰਨ ਵਾਲੀ ਮੁਹਿੰਮ ’ਚ ਹਿੱਸਾ ਲੈਣਗੇ ਆਸਟ੍ਰੇਲੀਆਈ ਕ੍ਰਿਕਟਰ
Wednesday, Jun 02, 2021 - 06:01 PM (IST)
ਸਿਡਨੀ (ਭਾਸ਼ਾ) : ਸਟਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਸਮੇਤ ਆਸਟ੍ਰੇਲੀਆ ਦੇ ਚੋਟੀ ਦੇ ਕ੍ਰਿਕਟਰ 12 ਘੰਟੇ ਦੇ ਗੇਮਿੰਗ ਲਾਈਵ ਸਟ੍ਰੀਮ ਵਿਚ ਹਿੱਸਾ ਲੈਣਗੇ, ਜਿਸ ਜ਼ਰੀਏ ਕੋਰੋਨਾ ਸੰਕਟ ਨਾਲ ਜੁਝ ਰਹੇ ਭਾਰਤ ਦੀ ਮਦਦ ਲਈ ਯੂਨੀਸੇਫ ਪੈਸਾ ਜੁਟਾ ਰਿਹਾ ਹੈ। ਤੇਜ਼ ਗੇਂਦਬਾਜ਼ ਜੋਸ਼ ਲਾਲੋਰ ਦੀ ਪਹਿਲ ’ਤੇ ਹੋ ਰਹੀ ਇਸ ਮੁਹਿੰਮ ਵਿਚ ਕਮਿੰਸ, ਸਪਿਨਰ ਹੇਜਲਵੁੱਡ ਹਿੱਸਾ ਲੈਣਗੇ। ਉਹ ਕ੍ਰਿਕਟ ਦੇ ਬਾਰੇ ਵਿਚ ਗੱਲ ਕਰਨ ਦੇ ਨਾਲ ਆਪਣੇ ਗੇਮਿੰਗ ਹੁਨਰ ਪੇਸ਼ ਕਰਕੇ 1 ਲੱਖ ਡਾਲਰ ਇਕੱਠੇ ਕਰਨਗੇ। ਇਹ ਮੁਹਿੰਮ 1:30 ਵਜੇ ਸ਼ੁਰੂ ਹੋਵੇਗੀ, ਜਿਸ ਵਿਚ ਮੋਈਜੇਸ ਹੇਨਰਿਕਸ, ਮਹਿਲਾ ਕ੍ਰਿਕਟਰ ਏਲਿਸਾ ਹੀਲੀ ਅਤੇ ਦੱਖਣੀ ਅਫਰੀਕਾ ਦੀ ਰੀਲੀ ਰੋਸੋਊ ਵੀ ਹਿੱਸਾ ਲਵੇਗੀ।
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ
ਲਾਲੋਰ ਨੇ ਕ੍ਰਿਕਟ ਡੋਟ ਕੋਮ ਡੋਟ ਏਯੂ ਨੂੰ ਕਿਹਾ, ‘ਆਸਟ੍ਰੇਲੀਆ ਦੇ ਕ੍ਰਿਕਟਰ ਹੋਣ ਦੇ ਨਾਤੇ ਸਾਡਾ ਭਾਰਤੀਆਂ ਨਾਲ ਚੰਗਾ ਰਿਸ਼ਤਾ ਹੈ। ਭਾਰਤੀ ਕ੍ਰਿਕਟ ਦੇ ਦੀਵਾਨੇ ਹਨ ਅਤੇ ਕ੍ਰਿਕਟਰਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ। ਅਸੀਂ ਭਾਰਤ ਲਈ ਫੰਡ ਜੁਟਾ ਸਕੇ ਤਾਂ ਕਾਫ਼ੀ ਚੰਗਾ ਹੋਵੇਗਾ।’ ਕ੍ਰਿਕਟ ਆਸਟ੍ਰੇਲੀਆ ਦੇ ਨਵੇਂ ਸੀ.ਈ.ਓ. ਨਿਕ ਹੋਕਲੀ ਅਤੇ ਆਸਟ੍ਰੇਲੀਆਈ ਕ੍ਰਿਕਟਰ ਸੰਘ ਦੇ ਸੀ.ਈ.ਓ. ਟੋਡ ਗ੍ਰੀਨਬਰਗ ਵੀ ਇਸ ਵਿਚ ਹਿੱਸਾ ਲੈਣਗੇ। ਆਸਟ੍ਰੇਲੀਆ ਕ੍ਰਿਕਟਰ ਹੁਣ ਤੱਕ ਯੂਨੀਸੇਫ ਆਸਟ੍ਰੇਲੀਆ ਦੀ ਭਾਰਤ ਕੋਰੋਨਾ ਸੰਕਟ ਅਪੀਲ ’ਤੇ 28,0000 ਡਾਲਰ ਇਕੱਠੇ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਚੀਨ ’ਚ ਮਿਲੀ 3 ਬੱਚੇ ਪੈਦਾ ਕਰਨ ਦੀ ਇਜਾਜ਼ਤ, ਪਰ ਇਕ ਬੱਚਾ ਪਾਲਣ ’ਚ ਖ਼ਰਚ ਹੁੰਦੇ ਨੇ ਕਰੋੜਾਂ ਰੁਪਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।