ਕੋਰੋਨਾ ਸੰਕਟ : ਭਾਰਤ ਤੇ ਇੰਗਲੈਂਡ ਦੇ ਵਿਚਾਲੇ ਹੋਣ ਵਾਲੀ ਘਰੇਲੂ ਸੀਰੀਜ਼ ਹੋਈ ਮੁਲਤਵੀ

08/07/2020 9:20:12 PM

ਨਵੀਂ ਦਿੱਲੀ– ਇੰਗਲੈਂਡ ਵਿਰੁੱਧ ਸਤੰਬਰ-ਅਕਤੂਬਰ ਵਿਚ ਭਾਰਤ ਦੀ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਸ਼ੁੱਕਰਵਾਰ ਨੂੰ ਅਗਲੇ ਸਾਲ ਤਕ ਮੁਲਤਵੀ ਕਰ ਦਿੱਤਾ ਗਈ। ਦੋਵਾਂ ਟੀਮਾਂ ਨੂੰ 3 ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਤੇ 3 ਟੀ-20 ਮੈਚ ਖੇਡਣੇ ਸਨ। ਹੁਣ ਇਹ ਅਗਲੇ ਸਾਲ ਦੀ ਸ਼ੁਰੂਆਤ ਵਿਚ ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਤੋਂ ਬਾਅਦ ਖੇਡੀ ਜਾ ਸਕਦੀ ਹੈ।
ਬੀ. ਸੀ. ਸੀ. ਆਈ. ਨੇ ਇਕ ਬਿਆਨ ਵਿਚ ਕਿਹਾ,''ਬੀ. ਸੀ. ਸੀ. ਆਈ. ਤੇ ਈ. ਸੀ. ਬੀ. ਮਿਲ ਕੇ 2021 ਦਾ ਸ਼ੈਡਿਊਲ ਦੇਖਣਗੇ, ਜਿਸ ਵਿਚ ਜਨਵਰੀ ਦੇ ਆਖਿਰ ਤੋਂ ਮਾਰਚ ਦੇ ਆਖਿਰ ਤਕ ਇੰਗਲੈਂਡ ਦਾ ਟੈਸਟ ਦੌਰਾ ਕਰਨਾ ਹੈ।''


Gurdeep Singh

Content Editor

Related News