ਪੰਜਾਬ: ਸ਼ੈਲਰ ਮਾਲਕ ਤੇ ਹਮਲਾਵਰਾਂ ਵਿਚਾਲੇ ਹੋ ਗਿਆ ਮੁਕਾਬਲਾ, ਚੱਲੀਆਂ ਅੰਨ੍ਹੇਵਾਹ ਗੋਲੀਆਂ
Monday, Jul 20, 2026 - 06:36 PM (IST)
ਬਟਾਲਾ (ਗੋਰਾਇਆ): ਬਟਾਲਾ ਦੇ ਨਜ਼ਦੀਕ ਪਿੰਡ ਲੋਹ ਚੱਪ 'ਚ ਦਿਨ-ਦਿਹਾੜੇ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕੁਝ ਨੌਜਵਾਨਾਂ ਵੱਲੋਂ ਇੱਕ ਸ਼ੈਲਰ ਮਾਲਕ 'ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਸ਼ੈਲਰ ਮਾਲਕ ਵੱਲੋਂ ਵੀ ਆਪਣੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੈਲਰ ਮਾਲਕ ਦਾ ਦੋਸ਼ ਹੈ ਕਿ ਪਹਿਲਾਂ ਵੀ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਉਸ ਤੋਂ ਫਿਰੌਤੀ ਦੀ ਧਮਕੀ ਦਿੱਤੀ ਗਈ ਸੀ। ਹੁਣ ਇਸੇ ਹਮਲੇ 'ਚ ਉਸਦੀ ਥਾਰ ਗੱਡੀ ਨੂੰ ਵੀ ਭੰਨ-ਤੋੜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਜਾਨਲੇਵਾ ਬਿਮਾਰੀ ਕਾਰਨ 194 ਪਿੰਡ ਹਾਈ ਰਿਸਕ ਖੇਤਰ ਘੋਸ਼ਿਤ, ਪੁਰਸ਼-ਔਰਤਾਂ ਨਾਲ ਬੱਚੇ ਵੀ ਜਕੜੇ
ਸ਼ੈਲਰ ਮਾਲਕ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਮਹਿਕਦੀਪ ਸਿੰਘ ਦਫ਼ਤਰ ਤੋਂ ਸ਼ੈਲਰ 'ਤੇ ਆ ਰਿਹਾ ਸੀ। ਰਸਤੇ 'ਚ ਉਸਦੇ ਪਿੱਛੇ ਇੱਕ ਗੱਡੀ ਲੱਗ ਗਈ। ਮਹਿਕਦੀਪ ਨੇ ਉਸਨੂੰ ਫ਼ੋਨ 'ਤੇ ਦੱਸਿਆ ਕਿ ਕੁਝ ਲੋਕ ਉਸਦਾ ਪਿੱਛਾ ਕਰ ਰਹੇ ਹਨ। ਜਿਵੇਂ ਹੀ ਉਹ ਸ਼ੈਲਰ 'ਤੇ ਪਹੁੰਚ ਕੇ ਗੱਡੀ ਰੋਕਦਾ ਹੈ, ਉੱਥੇ ਹੀ ਤਾਬੜਤੋੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
ਗਨੀਮਤ ਰਹੀ ਕਿ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲਾਵਰਾਂ ਨੇ ਸਾਡੀ ਥਾਰ ਗੱਡੀ ਪੂਰੀ ਤਰ੍ਹਾਂ ਭੰਨ ਦਿੱਤੀ ਅਤੇ ਬਿਲਡਿੰਗ 'ਤੇ ਵੀ ਗੋਲੀਆਂ ਮਾਰੀਆਂ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਆਵਾਰਾ ਕੁੱਤਿਆਂ ਦੇ ਹਮਲੇ ’ਚ 70 ਸਾਲਾ ਬਜ਼ੁਰਗ ਦੀ ਮੌਤ, ਨੋਚ-ਨੋਚ ਖਾ ਕੇ ਗਏ ਕੁੱਤੇ
ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਭਤੀਜੇ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ 'ਤੇ ਹੀ ਇਹ ਹਮਲਾ ਕੀਤਾ ਗਿਆ ਹੈ। ਅਸੀਂ ਆਪਣੇ ਬਚਾਅ ਲਈ ਜਵਾਬੀ ਫਾਇਰ ਕੀਤਾ। ਜੇਕਰ ਅਸੀਂ ਗੋਲੀ ਨਾ ਚਲਾਉਂਦੇ ਤਾਂ ਉਹ ਸ਼ੈਲਰ ਦੇ ਅੰਦਰ ਆ ਕੇ ਸਾਨੂੰ ਮਾਰ ਦਿੰਦੇ।ਉਨ੍ਹਾਂ ਕਿਹਾ ਕਿ ਮੇਰਾ ਇੱਕ ਹੋਰ ਦਫ਼ਤਰ, ਇੱਕ ਸ਼ੈਲਰ ਅਤੇ ਆੜ੍ਹਤ ਵੀ ਹੈ। ਪਹਿਲਾਂ ਇਹ ਲੋਕ ਮੇਰੇ ਦਫ਼ਤਰ ਆਏ ਸਨ। ਜਦੋਂ ਉੱਥੇ ਮੈਂ ਨਹੀਂ ਮਿਲਿਆ ਤਾਂ ਇਹ ਮੇਰੇ ਪਿੱਛੇ ਗੱਡੀ ਲਾ ਕੇ ਸ਼ੈਲਰ 'ਤੇ ਆ ਗਏ ਅਤੇ ਮੈਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ-ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
ਉੱਧਰ ਮੌਕੇ 'ਤੇ ਪਹੁੰਚੇ ਪੁਲਸ ਜਾਂਚ ਅਧਿਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸ਼ੈਲਰ 'ਤੇ ਗੋਲੀਬਾਰੀ ਹੋਈ ਹੈ। ਪਹਿਲਾਂ ਵੀ ਇਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸਦਾ ਮੁਕੱਦਮਾ ਪਹਿਲਾਂ ਹੀ ਦਰਜ ਹੈ। ਹੁਣ ਇਸ ਨਵੀਂ ਵਾਰਦਾਤ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
