ਕੋਰੋਨਾ : ਮਹਿਲਾ ਐਥਲੀਟ ਦੀ ਸ਼ਰਮਨਾਕ ਹਰਕਤ, ਮਾਸਕ ਵਾਲੀ ਬਿਕਨੀ ਪਾ ਕੇ ਸ਼ੇਅਰ ਕੀਤੀ ਫੋਟੋ

04/01/2020 2:50:58 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਚਲਦੇ ਦੁਨੀਆ ਦਾ ਹਰ ਦੇਸ਼ ਖੌਫ 'ਚ ਹੈ ਕਿਉਂਕਿ ਇਹ ਘਾਤਕ ਵਾਇਰਸ ਕਈ ਹਜ਼ਾਰ ਲੋਕਾਂ ਦੀ ਹੁਣ ਤਕ ਜਾਨ ਲੈ ਚੁੱਕਿਆ ਹੈ ਤੇ ਕਈ ਲੋਕ ਇਸ ਦੀ ਲਪੇਟ ਆਏ ਹਨ। ਕਈ ਲੋਕ ਦੁਨੀਆ 'ਚ ਇਸ ਮੁਸ਼ਕਿਲ ਸਮੇਂ ਵਿਚ ਜਿੱਥੇ ਇਕ ਦੂਜੇ ਦੀ ਮਦਦ ਕਰ ਰਹੇ ਹਨ।

PunjabKesari
ਇਸ ਦੌਰਾਨ ਰੂਸ ਦੀ ਇਕ ਮਹਿਲਾ ਐਥਲੀਟ ਨੇ ਸੋਸ਼ਲ ਮੀਡੀਆ 'ਤੇ ਸ਼ਰਮਨਾਕ ਹਰਕਤ ਕੀਤੀ ਹੈ। ਜੀਂ ਹਾਂ ਯੂਲੀਆ ਉਸ਼ਾਕੋਵਾ ਜੋ ਰੂਸ ਦੀ ਇਕ ਫਿੱਟਨੈਸ ਹੈ, ਉਨ੍ਹਾਂ ਨੇ ਸ਼ਰਮਨਾਕ ਹਰਕਤ ਕੀਤੀ ਹੈ। ਦਰਅਸਲ ਯੂਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਮੂੰਹ 'ਤੇ ਮਾਸਕ ਲਗਾਉਣ ਵਾਲੀ ਬਿਕਨੀ ਪਾਈ ਹੋਈ ਸੀ। ਯੂਲੀਆ ਨੇ ਇਸ ਬਿਕਨੀ ਨੂੰ ਸਾਲ 2020 ਦਾ ਟ੍ਰੇਂਡ ਦੱਸਿਆ। ਇਸ ਤੋਂ ਇਲਾਵਾ ਯੂਲੀਆ ਨੇ ਆਪਣੇ 5 ਲੱਖ ਤੋਂ ਜ਼ਿਆਦਾ ਫਾਲੋਅਰਸ ਤੋਂ ਵੀ ਇਹ ਸਵਾਲ ਕੀਤਾ ਕਿ ਤੁਹਾਨੂੰ ਇਹ ਬਿਕਨੀ ਪਸੰਦ ਆਈ? ਕਈ ਯੂਜ਼ਰਸ ਨੇ ਫਿੱਟਨੈਸ ਮਾਡਲ ਦੀ ਆਲੋਚਨਾ ਵੀ ਕੀਤੀ।

PunjabKesari
ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋ ਰੂਸ ਦੀ ਐਥਲੀਟ ਵਿਵਾਦਾਂ 'ਚ ਆਈ ਹੋਵੇ। ਸਾਲ 2018 'ਚ ਉਸ ਸਮੇਂ ਚਰਚਾ 'ਚ ਆਈ ਸੀ ਜਦੋ ਸਪਾਰਟਕ ਮਾਸਕੋ ਹਾਕੀ ਕਲੱਬ ਦੇ ਨਾਲ ਬਤੌਰ ਟੀ. ਵੀ. ਐਂਕਰ ਕੰਮ ਕਰਦੀ ਸੀ। ਉਸ ਦੌਰਾਨ ਯੂਲੀਆ ਹਸਪਤਾਲ ਦੇ ਬੈੱਡ 'ਤੇ ਟਾਪਲੇਸ ਲੇਟੀ ਹੋਈ ਸੀ ਤੇ ਇਸ ਤੋਂ ਬਾਅਦ ਬਹੁਤ ਵਿਵਾਦ ਹੋਇਆ ਸੀ। ਹੁਣ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਵਿਚ ਸ਼ਰਮਨਾਕ ਹਰਕਤ ਕਰਦੀ ਨਜ਼ਰ ਆਈ।


Gurdeep Singh

Content Editor

Related News