ਕੋਰੋਨਾ ਨੇ ਬਾਡੀ ਬਿਲਡਰ ਦਾ ਕੀਤਾ ਬੁਰਾ ਹਾਲ, 21 ਕਿਲੋ ਘਟਿਆ ਭਾਰ

Tuesday, May 26, 2020 - 01:32 AM (IST)

ਕੋਰੋਨਾ ਨੇ ਬਾਡੀ ਬਿਲਡਰ ਦਾ ਕੀਤਾ ਬੁਰਾ ਹਾਲ, 21 ਕਿਲੋ ਘਟਿਆ ਭਾਰ

ਨਵੀਂ ਦਿੱਲੀ— ਦੇਸ਼-ਦੁਨੀਆ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਅਮਰੀਕਾ 'ਚ ਹਾਲਾਤ ਬਹੁਤ ਚਿੰਤਾਜਨਕ ਹਨ। ਉੱਥੇ ਲੋਕ ਵੱਡੀ ਸੰਖਿਆਂ 'ਚ ਕੋਵਿਡ-19 ਤੋਂ ਪੀੜਤ ਹੋਏ ਹਨ ਤੇ ਹਸਪਤਾਲਾਂ 'ਚ ਆਪਣਾ ਇਲਾਜ਼ ਕਰਵਾ ਰਹੇ ਹਨ। ਅਜਿਹਾ ਹੀ ਇਕ ਵਿਅਕਤੀ ਹੈ ਕੈਲੀਫੋਰਨੀਆ ਦਾ ਮਾਈਕ ਸ਼ੂਜ਼ ਹੈ। ਉਹ ਮਾਰਚ 'ਚ ਕੋਵਿਡ-19 ਕਾਰਨ ਪਾਜ਼ੇਟਿਵ ਪਾਇਆ ਗਿਆ ਸੀ। ਉਦੋਂ ਤੋਂ ਹਸਪਤਾਲ 'ਚ ਹੀ ਹੈ ਪਰ ਇਸ ਦੌਰਾਨ ਉਸਦਾ ਭਾਰ ਕਰੀਬ 21 ਕਿਲੋਗ੍ਰਾਮ ਘੱਟ ਗਿਆ ਹੈ। ਸੈਨ ਫ੍ਰਾਂਸਿਸਕੋ ਦੀ ਰਹਿਣ ਵਾਲੀ ਇਕ ਨਰਸ ਨੇ ਮਾਈਕ ਸ਼ੂਜ਼ ਦੀ ਫੋਟੋ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ 'ਚ ਸ਼ੂਜ਼ ਦੀ ਇਕ ਫੋਟੋ ਹਸਪਤਾਲ 'ਚ ਦਾਖਲ ਹੋਣ ਦੇ ਇਕ ਮਹੀਨੇ ਪਹਿਲਾਂ ਦੀ ਹੈ। ਨਾਲ ਹੀ ਦੂਜੀ ਕੋਰੋਨਾ ਪੀੜਤ ਹੋਣ ਤੋਂ ਬਾਅਦ ਹਸਪਤਾਲ 'ਚ ਰਹਿਣ ਦੇ ਦੌਰਾਨ ਦੀ ਹੈ।
ਪਹਿਲੇ ਵਾਲੀ ਫੋਟੋ 'ਚ ਸ਼ੂਜ਼ ਸਿਹਤਮੰਦ ਦਿਖ ਰਿਹਾ ਹੈ। ਛਾਤੀ ਚੌੜੀ ਹੈ, ਪੇਟ ਅੰਦਰ ਹੈ ਤੇ 6 ਪੈਕ ਐਬਸ ਵੀ ਦੇਖੇ ਜਾ ਸਕਦੇ ਹਨ। ਨਾਲ ਹੀ ਦੂਜੀ ਫੋਟੋ 'ਚ ਉਸਦਾ ਸਰੀਰ ਬਹੁਤ ਹੀ ਕਮਜ਼ੋਰ ਲੱਗ ਰਿਹਾ ਹੈ। ਸ਼ੂਜ਼ ਦਾ ਕਹਿਣਾ ਹੈ ਕਿ ਹਸਪਤਾਲ 'ਚ ਫੋਟੋ ਖਿੱਚਵਾਉਣਾ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਮੇਰੇ ਲਈ ਬਹੁਤ ਪ੍ਰੇਸ਼ਾਨ ਕਰਨ ਵਾਲਾ ਸੀ ਪਰ ਮੈਂ ਚਾਹੁੰਦਾ ਸੀ ਕਿ ਦੂਜੇ ਲੋਕ ਵੀ ਜਾਣੋਂ ਹੋਣ ਕਿ ਕੋਰੋਨਾ ਵਾਇਰਸ ਤੁਹਾਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ। ਕੋਰੋਨਾ ਵਾਇਰਸ ਤੋਂ ਪਹਿਲਾਂ ਸ਼ੂਜ਼ ਦਾ ਭਾਰ 86 ਕਿਲੋਗ੍ਰਾਮ ਸੀ। ਹੁਣ ਇਸ ਸਮੇਂ ਉਸਦਾ ਭਾਰ ਕਰੀਬ 65 ਕਿਲੋ ਹੋ ਗਿਆ ਹੈ। ਮਤਲਬ ਕਰੀਬ 21 ਕਿਲੋਗ੍ਰਾਮ ਭਾਰ ਘੱਟ ਗਿਆ ਹੈ।


author

Gurdeep Singh

Content Editor

Related News