ਕੋਪਾ ਅਮਰੀਕਾ : ਕੈਨੇਡਾ ਨੇ ਪੇਰੂ ਨੂੰ 1-0 ਨਾਲ ਹਰਾਇਆ

Thursday, Jun 27, 2024 - 02:00 PM (IST)

ਕੋਪਾ ਅਮਰੀਕਾ : ਕੈਨੇਡਾ ਨੇ ਪੇਰੂ ਨੂੰ 1-0 ਨਾਲ ਹਰਾਇਆ

ਕਨਸਾਸ ਸਿਟੀ (ਅਮਰੀਕਾ)– ਜੋਨਾਥਨ ਡੇਵਿਡ ਦੇ 74ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਕੈਨੇਡਾ ਨੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਵਿਚ ਪੇਰੂ ਨੂੰ 1-0 ਨਾਲ ਹਰਾ ਦਿੱਤਾ। ਕੈਨੇਡਾ ਦੀ 24 ਸਾਲਾਂ ਵਿਚ ਆਪਣੇ ਦੱਖਣੀ ਅਮਰੀਕੀ ਵਿਰੋਧੀ ਵਿਰੁੱਧ ਇਹ ਪਹਿਲੀ ਜਿੱਤ ਹੈ। ਜੈਕਬ ਸ਼ੈਫੇਲਬਰਗ ਵਿਰੁੱਧ ਟੈਕਲ ਦੇ ਲਈ ਮਿਗੁਏਲ ਅਰਾਓਜੋ ਨੂੰ ਲਾਲਾ ਕਾਰਡ ਦਿਖਾਏ ਜਾਣ ਕਾਰਨ ਪੇਰੂ ਨੂੰ 59ਵੇਂ ਮਿੰਟ ਤੋਂ ਬਾਅਦ ਇਕ ਖਿਡਾਰੀ ਦੇ ਬਿਨਾਂ ਖੇਡਣਾ ਪਿਆ। ਇਹ ਫੈਸਲਾ ਵੀਡੀਓ ਸਮੀਖਿਆ ਤੋਂ ਬਾਅਦ ਲਿਆ ਗਿਆ। ਕੈਨੇਡਾ ਨੇ ਪਿਛਲੇ ਮਹੀਨੇ ਕੋਚ ਦੇ ਰੂਪ ਵਿਚ ਨਿਯੁਕਤ ਅਮਰੀਕੀ ਜੇਸੀ ਮਾਰਸ਼ ਦੇ ਮਾਰਗਦਰਸ਼ਨ ਵਿਚ 4 ਮੈਚਾਂ ਵਿਚ ਪਹਿਲੀ ਜਿੱਤ ਦਰਜ ਕੀਤੀ। ਡੇਵਿਡ ਦਾ ਇਹ ਕੈਨੇਡਾ ਲਈ 27ਵਾਂ ਗੋਲ ਹੈ।


author

Tarsem Singh

Content Editor

Related News