ਓਲੰਪਿਕ ਲਈ ਭਾਰਤੀ ਤੀਰਅੰਦਾਜ਼ੀ ਦਲ ’ਚ ‘ਦਾਗੀ’ ਫਿਜ਼ੀਓ ਦੀ ਮੌਜੂਦਗੀ ’ਤੇ ਵਿਵਾਦ

Tuesday, Jul 23, 2024 - 05:39 PM (IST)

ਪੈਰਿਸ– ਓਲੰਪਿਕ ਏਕ੍ਰੀਡਿਟੇਸ਼ਨ ਨਾ ਮਿਲਣ ਦੇ ਕਾਰਨ ਮੁੱਖ ਕੋਚ ਕੋਰੀਆ ਦੇ ਬਾਕ ਵੂੰਗ ਦੇ ਇੱਥੋਂ ਪਰਤਣ ਤੋਂ ਬਾਅਦ ਭਾਰਤੀ ਤੀਰਅੰਦਾਜ਼ੀ ਦਲ ‘ਦਾਗੀ’ ਫਿਜ਼ੀਓ ਦੀ ਮੌਜੂਦਗੀ ਦੇ ਕਾਰਨ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਫਸ ਗਿਆ ਹੈ। ਭਾਰਤੀ ਤੀਰਅੰਦਾਜ਼ੀ ਦਲ ਵਿਚ ਵੂੰਗ ਤੇ ਦ੍ਰੋਣਾਚਾਰੀਆ ਐਵਾਰਡੀ ਜੇਤੂ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਸੰਜੀਵ ਸਿੰਘ ਨੂੰ ਏਕ੍ਰੀਡਿਟੇਸ਼ਨ ਨਹੀਂ ਮਿਲਿਆ। ਭਾਰਤੀ ਤੀਰਅੰਦਾਜ਼ੀ ਸੰਘ (ਏ. ਏ. ਆਈ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਦੋਵਾਂ ਦੀ ਜਗ੍ਹਾ ਫਿਜ਼ੀਓ ਅਰਵਿੰਦ ਯਾਦਵ ਨੂੰ ਦਲ ਵਿਚ ਸ਼ਾਮਲ ਕੀਤਾ ਗਿਆ ਹੈ। ਯਾਦਵ ’ਤੇ ਪਿਛਲੇ ਸਾਲ ਨਵੰਬਰ ਵਿਚ ਆਇਰਲੈਂਡ ਦੇ ਲਿਮਰਿਕਾ ਵਿਚ ਯੂਥ ਚੈਂਪੀਅਨਸ਼ਿਪ ਦੌਰਾਨ ਕੈਨੇਡਾ ਦੀ ਇਕ ਖਿਡਾਰਨ ਦੇ ਨਾਲ ਮਾੜਾ ਵਰਤਾਓ ਕਰਨ ਦਾ ਦੋਸ਼ ਲੱਗਾ ਸੀ।
ਇਸ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਵਿਸ਼ਵ ਤੀਰਅੰਦਾਜ਼ੀ ਪ੍ਰਤੀਯੋਗਿਤਾ ਪ੍ਰਬੰਧਕ ਥਾਮਸ ਆਰਬਟ ਦੀ ਸ਼ਿਕਾਇਤ ਦੇ ਅਨੁਸਾਰ ਯਾਦਵ ਨੇ ਸੋਸ਼ਲ ਮੀਡੀਆ ’ਤੇ ਕੈਨੇਡਾ ਦੀ ਇਕ ਨੌਜਵਾਨ ਤੀਰਅੰਦਾਜ਼ ਦੇ ਨਾਲ ਮਾੜਾ ਵਰਤਾਓ ਕੀਤਾ ਸੀ।’’ ਯਾਦਵ ਤੋਂ ਜਦੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ,‘‘ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਅਜਿਹਾ ਕੁਝ ਵੀ ਨਹੀਂ ਹੋਇਆ। ਤਦ ਏ. ਏ. ਆਈ. ਨੇ ਮੇਰੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ? ਜੇਕਰ ਅਜਿਹਾ ਸੀ ਤਾਂ ਕਿਸੇ ਤੀਰਅੰਦਾਜ਼ ਨੂੰ ਮੇਰੀ ਨਿਯੁਕਤੀ ’ਤੇ ਇਤਰਾਜ਼ ਕਿਉਂ ਨਹੀਂ ਕੀਤਾ।’’


Aarti dhillon

Content Editor

Related News