ਭਾਰਤੀ ਮਹਿਲਾ ਖਿਡਾਰੀ ਨਾਲ ਵੀ ਫਿਕਸਿੰਗ ਲਈ ਕੀਤਾ ਗਿਆ ਸੰਪਰਕ

Tuesday, Sep 17, 2019 - 12:51 AM (IST)

ਭਾਰਤੀ ਮਹਿਲਾ ਖਿਡਾਰੀ ਨਾਲ ਵੀ ਫਿਕਸਿੰਗ ਲਈ ਕੀਤਾ ਗਿਆ ਸੰਪਰਕ

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਮੈਂਬਰ ਨਾਲ ਮੈਚ ਫਿਕਸਿੰਗ ਲਈ ਇਸ ਸਾਲ ਦੇ ਸ਼ੁਰੂ 'ਚ ਕਥਿਤ ਤੌਰ 'ਤੇ ਸੰਪਰਕ ਕੀਤਾ ਗਿਆ ਸੀ। ਇਸ ਖਿਡਾਰਨ ਨੇ ਬੀ. ਸੀ. ਸੀ. ਆਈ. ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਸੀ।
ਇਹ ਘਟਨਾ ਇਸ ਸਾਲ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਘਰੇਲੂ ਸੀਰੀਜ਼ ਤੋਂ ਪਹਿਲਾਂ ਫਰਵਰੀ 'ਚ ਹੋਈ ਸੀ। ਏ. ਸੀ. ਯੂ. ਨੇ ਬੈਂਗਲੁਰੂ ਪੁਲਸ ਕੋਲ ਦੋ ਵਿਅਕਤੀਆਂ ਰਾਕੇਸ਼ ਬਾਫਨਾ ਤੇ ਜਿਤੇਂਦਰ ਕੋਠਾਰੀ ਵਿਰੁੱਧ ਖਿਡਾਰੀਆਂ ਨਾਲ ਸੰਪਰਕ ਕਰਨ ਨੂੰ ਲੈ ਕੇ ਐੱਫ. ਆਈ. ਦਰਜ ਕਰਵਾਈ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਯੂ. ਪ੍ਰਮੁੱਖ ਅਜੀਤ ਸਿੰਘ ਨੇ ਦੱਸਿਆ ਕਿ ਖਿਡਾਰਨ ਨੇ ਇਕ ਦੋਸ਼ੀ ਨਾਲ ਟੈਲੀਫੋਨ 'ਤੇ ਹੋਈ ਗੱਲਬਾਤ ਨੂੰ ਰਿਕਾਰਡ ਵੀ ਕਰ ਲਿਆ ਸੀ ਤੇ ਏ. ਸੀ. ਯੂ. ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਸੀ।


author

Gurdeep Singh

Content Editor

Related News