ਲਗਾਤਾਰ ਹਾਰ ਨਿਰਾਸ਼ਾਜਨਕ ਪਰ ਵਿਸ਼ਵਾਸ ਡਿੱਗਿਆ ਨਹੀਂ : ਬਟਲਰ
Monday, Nov 06, 2023 - 06:32 PM (IST)
ਅਹਿਮਦਾਬਾਦ, (ਭਾਸ਼ਾ)–ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਕਿਹਾ ਹੈ ਕਿ ਵਿਸ਼ਵ ਕੱਪ ਵਿਚ ਖਰਾਬ ਪ੍ਰਦਰਸ਼ਨ ਤੇ ਉਸਦੀ ਖਰਾਬ ਫਾਰਮ ਨਿਰਾਸ਼ਾਜਨਕ ਹੈ ਪਰ ਉਸਦਾ ਜਾਂ ਟੀਮ ਦਾ ਵਿਸ਼ਵਾਸ ਡਿੱਗਿਆ ਨਹੀਂ ਹੈ। ਸਾਬਕਾ ਚੈਂਪੀਅਨ ਇੰਗਲੈਂਡ ਸ਼ਨੀਵਾਰ ਨੂੰ ਇੱਥੇ ਆਸਟਰੇਲੀਆ ਹੱਥੋਂ 33 ਦੌੜਾਂ ਦੀ ਹਾਰ ਦੇ ਨਾਲ ਹੀ ਮੌਜੂਦਾ ਵਿਸ਼ਵ ਕੱਪ ਵਿਚ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਇਹ ਉਸਦੀ ਸੱਤ ਮੈਚਾਂ ਵਿਚ 6ਵੀਂ ਹਾਰ ਹੈ।
ਬਟਲਰ ਨੇ ਕਿਹਾ, ‘‘ਮੈਂ ਇਹ ਨਹੀਂ ਕਹਾਂਗਾ ਕਿ ਸਾਡਾ ਵਿਸ਼ਵਾਸ ਡਿੱਗਿਆ ਹੈ ਪਰ ਨਿਰਾਸ਼ਾ ਨਿਸ਼ਚਿਤ ਤੌਰ ’ਤੇ ਵਧੀ ਹੈ। ਸਾਡੇ ਕੋਲ ਚੋਟੀ ਪੱਧਰ ਦੇ ਖਿਡਾਰੀ ਹਨ।’’ ਇੰਗਲੈਂਡ ਕੋਲ ਬੇਹੱਦ ਤਜਰਬੇਕਾਰ ਖਿਡਾਰੀ ਹੋਣ ਦੇ ਬਾਵਜੂਦ ਉਸਦੀ ਟੀਮ ਵਿਸ਼ਵ ਕੱਪ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਸ ਨੂੰ ਸਭ ਤੋਂ ਵੱਧ ਨਿਰਾਸ਼ਾ ਕਪਤਾਨ ਬਟਲਰ ਦੀ ਲਗਾਤਾਰ ਅਸਫਲਤਾ ਦੀ ਵਜ੍ਹਾ ਨਾਲ ਮਿਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ