ਪੰਜਾਬੀਆਂ ਨੂੰ 21 ਦਿਨ ਲਗਾਤਾਰ ਆਵੇਗੀ ਇਹ ਪਰੇਸ਼ਾਨੀ! ਰੋਜ਼ ਸਵੇਰੇ 9 ਤੋਂ 4 ਵਜੇ ਤਕ...
Wednesday, Dec 25, 2024 - 12:08 PM (IST)
ਅੰਮ੍ਰਿਤਸਰ: ਪੰਜਾਬ ਦੇ ਕਈ ਇਲਾਕਿਆਂ ਵਿਚ ਆਉਣ ਵਾਲੇ ਦਿਨਾਂ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿਚ 21 ਦਿਨ ਤਕ ਰੋਜ਼ਾਨਾ ਬਿਜਲੀ ਬੰਦ ਰਹੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਜੰਡਿਆਲਾ ਗੁਰੂ ਦੇ ਵਧੀਕ ਸੁਪਰਡੈਂਟ ਇੰਜਨੀਅਰ ਗੁਰਮੁੱਖ ਸਿੰਘ ਅਤੇ ਉਪ ਮੰਡਲ ਅਫਸਰ ਜੰਡਿਆਲਾ ਗੁਰੂ ਸੁਖਜੀਤ ਸਿੰਘ ਨੇ ਦੱਸਿਆ ਕਿ ਏਕਲਗੜ੍ਹ ਦੇ 132 ਕੇ.ਵੀ. ਫੀਡਰ ਵਿਚ ਸੁਧਾਰ ਕਰਨ ਲਈ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਦਸੰਬਰ ਤੋਂ 15 ਜਨਵਰੀ ਤੱਕ 132 ਕੇ.ਵੀ. ਏਕਲਗੜ੍ਹ ਤੋਂ ਚੱਲਣ ਵਾਲੇ ਸਾਰੇ ਫੀਡਰ ਹਰ ਰੋਜ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਦੂਜੇ ਪਾਸੇ ਹੁਸ਼ਿਆਰਪੁਰ ਵਿਚ 11 ਕੇ. ਵੀ. ਕੈਲੋ ਫੀਡਰ ਯੂ. ਪੀ.ਐੱਸ. ਫੀਡਰਾਂ ਦੀ ਸਾਂਭ-ਸੰਭਾਲ ਅਤੇ ਰੁੱਖਾਂ ਦੀ ਛਾਂਟੀ ਕੀਤੀ ਜਾਣੀ ਹੈ। ਜਿਸ ਕਾਰਨ 26 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪਿੰਡ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਖੁੰਡਾ, ਨੂਰਤਲਾਈ, ਕੰਠੀਆ, ਜਲਾਲਪੁਰ ਅਤੇ ਚੱਕਾ ਸਮਾਣਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੇ ਨਾਲ ਹੀ ਅਹਿਤਿਆਤ ਵਜੋਂ 11 ਕੇ. ਵੀ. ਭੀਖੋਵਾਲ ਏ. ਪੀ. ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8