ਮੁੱਕੇਬਾਜ਼ ਬਿਧੁੜੀ ਨੂੰ ਸੱਟ ਤੋਂ ਬਾਅਦ ਸਫਲ ਵਾਪਸੀ ਦਾ ਭਰੋਸਾ

02/27/2018 9:34:36 AM

ਮੁੰਬਈ, (ਬਿਊਰੋ)— ਬੈਂਟਮਵੇਟ ਮੁੱਕੇਬਾਜ਼ ਗੌਰਵ ਬਿਧੁੜੀ ਨੇ ਹਾਲ ਹੀ 'ਚ ਪਿੱਠ ਦੀ ਸੱਟ ਦੇ ਬਾਅਦ ਸਫਲ ਵਾਪਸੀ ਦਾ ਭਰੋਸਾ ਜਿਤਾਇਆ ਜਿਸ ਨਾਲ ਕਿ ਅਪ੍ਰੈਲ 'ਚ ਆਸਟਰੇਲੀਆ ਦੇ ਕੋਲਡ ਗੋਸਟ 'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਲਈ ਦਾਅਵਾ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ, ''ਆਉਣ ਵਾਲੇ ਦਿਨਾਂ 'ਚ ਰਾਸ਼ਟਰਮੰਡਲ ਖੇਡਾਂ ਦੇ ਟ੍ਰਾਇਲ ਹੋਣਗੇ। ਮੈਂ ਨਵੰਬਰ ਤਕ ਰਿਹੈਬਿਲੀਟੇਸ਼ਨ (ਪਿੱਠ ਦੀ ਸੱਟ ਦੇ ਬਾਅਦ) ਤੋਂ ਗੁਜ਼ਰ ਰਿਹਾ ਸੀ ਅਤੇ ਅਭਿਆਸ ਜਨਵਰੀ 'ਚ ਸ਼ੁਰੂ ਕੀਤਾ।'' ਬਿਧੁੜੀ ਨੇ ਕਿਹਾ, ''ਮੇਰੇ ਲਈ ਵਾਪਸੀ ਮੁਸ਼ਕਲ ਨਹੀਂ ਹੋਵੇਗੀ।'' ਦਿੱਲੀ ਦੇ ਇਸ 24 ਸਾਲਾ ਮੁੱਕੇਬਾਜ਼ ਨੇ ਪਿਛਲੇ ਸਾਲ ਹੈਮਬਰਗ ਵਿਸ਼ਵ ਚੈਂਪੀਅਨਸ਼ਿਪ 'ਚ 56 ਕਿਲੋਗ੍ਰਾਮ 'ਚ ਕਾਂਸੀ ਦਾ ਤਮਗਾ ਜਿੱਤਿਆ।


Related News