ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਟੀਮ ਦੀਆਂ ਨਜ਼ਰਾਂ ਜੇਤੂ ਲੈਅ ਜਾਰੀ ਰੱਖਣ ''ਤੇ

06/28/2017 1:59:15 PM

ਟਾਂਟਨ : ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਮਹਿਲਾ ਭਾਰਤੀ ਟੀਮ ਕੱਲ ਇੱਥੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ 'ਚ ਵੈਸਟਇੰਡੀਜ਼ ਖਿਲਾਫ ਵੀ ਇਸ ਜਿੱਤ ਦੀ ਲੈਅ ਨੂੰ ਜਾਰੀ ਰੱਖਣਾ ਚਾਹੇਗੀ। ਭਾਰਤੀ ਮਹਿਲਾ ਟੀਮ ਟੂਰਨਾਮੈਂਟ 'ਚ ਇਸ ਤੋਂ ਬਿਹਤਰ ਸ਼ੁਰੂਆਤ ਦੀ ਉਮੀਦ ਨਹੀਂ ਕਰ ਸਕਦੀ ਸੀ ਕਿਉਂਕਿ ਉਸ ਨੇ ਆਪਣੇ ਪਹਿਲੇ ਮੁਕਾਬਲੇ 'ਚ ਮੇਜ਼ਬਾਨ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਉਥੇ ਵੈਸਟਇੰਡੀਜ਼ ਨੂੰ ਆਪਣੇ ਸ਼ੁਰੂਆਤੀ ਮੈਚ 'ਚ ਆਸਟਰੇਲੀਆ ਤੋਂ 8 ਵਿਕਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤ ਨੇ ਇੰਗਲੈਂਡ ਖਿਲਾਫ ਹਰਫਨਮੌਲਾ ਪ੍ਰਦਰਸ਼ਨ ਕੀਤਾ ਅਤੇ ਖੇਡ ਦੇ ਸਾਰੇ ਵਿਭਾਗਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲਾ ਤਾਂ ਬੱਲੇਬਾਜ਼ਾਂ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 3 ਵਿਕਟ ਕੀਪਰ 281 ਦੌੜਾਂ ਦਾ ਸਕੋਰ ਖੜਾ ਦਿੱਤਾ। ਫਿਰ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ 47.3 ਓਵਰਾਂ 'ਚ 246 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ 'ਚ ਟੀਮ ਦੇ ਫੀਲਡਰਾਂ ਨੇ ਚੰਗਾ ਯੋਗਦਾਨ ਕਰਦੇ ਹੋਏ  4 ਖਿਡਾਰੀਆਂ ਨੂੰ ਰਨ ਆਊਟ ਕੀਤਾ। ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ 90, ਪੂਨਮ ਰਾਓਤ 86, ਮਿਤਾਲੀ ਰਾਜ 71, ਅਤੇ ਹਰਮਨਪ੍ਰੀਤ ਕੌਰ ਅਜੇਤੂ 24 ਸਾਰਿਆਂ ਨੇ ਬੱਲੇ ਨਾਲ ਧਮਾਲ ਕੀਤਾ। ਗੇਂਦਬਾਜ਼ੀ 'ਚ ਆਫ ਬ੍ਰੇਕ ਗੇਂਦਬਾਜ਼ ਦੀਪਤੀ ਸ਼ਰਮਾ 47 ਦੌੜਾਂ ਦੇ ਕੇ 3 ਵਿਕਟਾਂ ਮੱਧ ਗਤੀ ਦੀ ਸਿਖ਼ਾ ਪਾਂਡੇ 35 ਦੌੜਾਂ ਦੇ ਕੇ 2 ਵਿਕਟ ਅਤੇ ਲੈਗ ਸਪਿਨਰ ਪੂਨਮ ਯਾਦਵ 51 ਦੌੜਾਂ ਦੇ ਕੇ ਇਕ ਵਿਕਟ ਨੇ ਇੰਗਲੈਂਡ ਨੂੰ ਹਰਾਉਣ 'ਚ ਆਪਣੀ ਪੂਰੀ ਭੂਮਿਕਾ ਨਿਭਾਈ ।

 


Related News