PCA ਵਿਚ ਗੜਬੜੀਆਂ ਦਾ ਦੋਸ਼, BCCI ਮੁਖੀ ਕੋਲ ਕੀਤੀ ਸ਼ਿਕਾਇਤ

02/07/2020 1:53:26 AM

ਜਲੰਧਰ/ਚੰਡੀਗੜ੍ਹ (ਸਪੋਰਟਸ ਡੈਸਕ, ਲਲਨ)- ਪੰਜਾਬ ਦੇ ਸਾਬਕਾ ਰਣਜੀ ਖਿਡਾਰੀ ਰਾਕੇਸ਼ ਹਾਂਡਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿਚ ਹੋ ਰਹੀਆਂ ਗੜਬੜੀਆਂ ਨੂੰ ਲੈ ਕੇ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਨੂੰ ਸ਼ਿਕਾਇਤ ਕੀਤੀ ਹੈ। ਹਾਂਡਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਿਚ ਭਰਾ-ਭਤੀਜਾਵਾਦ ਜ਼ੋਰਾਂ 'ਤੇ ਹੈ ਅਤੇ ਇਸ ਵਿਚ ਜ਼ਿਆਦਾਤਰ ਅਹੁਦੇ ਅਤੇ ਜ਼ਿੰਮੇਵਾਰੀਆਂ ਜਾਣਕਾਰਾਂ ਨੂੰ ਦਿੱਤੀਆਂ ਹੋਈਆਂ ਹਨ। ਉਸ ਨੇ ਪੀ. ਸੀ. ਏ. ਦੇ ਅਹੁਦੇਦਾਰਾਂ 'ਤੇ ਕਥਿਤ ਤੌਰ 'ਤੇ ਫਿਕਸਿੰਗ ਵਿਚ ਸ਼ਾਮਲ ਹੋਣ ਦੇ ਵੀ ਦੋਸ਼ ਲਾਏ।
ਹਾਂਡਾ ਨੇ ਕਿਹਾ ਕਿ ਉਹ ਇਕ ਈ-ਮੇਲ ਰਾਹੀਂ ਬੀ. ਸੀ. ਸੀ. ਆਈ. ਅਤੇ ਪੀ. ਸੀ. ਏ. ਦੇ ਸਾਰੇ ਅਹੁਦੇਦਾਰਾਂ ਨੂੰ ਇਸ ਮਾਮਲੇ ਦੀ ਸਾਰੀ ਜਾਣਕਾਰੀ ਦੇ ਚੁੱਕੇ ਹਨ ਪਰ ਕਿਤੋਂ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ। ਦਅਰਸਲ ਰਾਕੇਸ਼ ਹਾਂਡਾ ਨੇ ਦਾਅਵਾ ਕਰਦਿਆਂ ਕਿਹਾ ਕਿ ਇਕ ਆਡੀਓ ਕਲਿਪ ਜਿਹੜੀ ਕਿ ਜੁਆਇੰਟ ਸੈਕਟਰੀ ਪੰਜਾਬ ਕ੍ਰਿਕਟ ਐਸੋਸੀਸ਼ਨ ਸੁਰਜੀਤ ਰਾਏ ਦੀ ਹੈ, ਉਹ ਸਾਰੇ ਅਹੁਦੇਦਾਰਾਂ ਨੂੰ ਭੇਜੀ ਗਈ ਹੈ।


Gurdeep Singh

Content Editor

Related News