ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਕਰਨ ਵਾਲੇ ਸੰਜੀਵ ਗੁਪਤਾ ਨੇ MPCA ਦੀ ਮੈਂਬਰਸ਼ਿਪ ਛੱਡੀ

Sunday, Jul 19, 2020 - 03:36 AM (IST)

ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਕਰਨ ਵਾਲੇ ਸੰਜੀਵ ਗੁਪਤਾ ਨੇ MPCA ਦੀ ਮੈਂਬਰਸ਼ਿਪ ਛੱਡੀ

ਨਵੀਂ ਦਿੱਲੀ – ਦੇਸ਼ ਦੇ ਚੋਟੀ ਦੇ ਕ੍ਰਿਕਟਰਾਂ ਵਿਰੁੱਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਸੰਜੀਵ ਗੁਪਤਾ ਨੇ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ.ਪੀ.ਸੀ.ਏ.) ਦੀ ਲਾਈਫ ਟਾਈਮ ਮੈਂਬਰਸ਼ਿਪ ਛੱਡ ਦਿੱਤੀ ਹੈ। ਗੁਪਤਾ ਨੇ ਹਾਲ ਹੀ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਫਰਮ ਦੀ ਸਹਾਇਕ ਫਰਮ ਦਾ ਡਾਇਰੈਕਟਰ ਹੈ, ਜਿਹੜੀ ਉਸ ਦੇ ਵਪਾਰਕ ਹਿੱਤਾਂ ਦਾ ਪ੍ਰਬੰਧਨ ਕਰਦੀ ਹੈ। ਸਮਝਿਆ ਜਾਂਦਾ ਹੈ ਕਿ ਬੀ. ਸੀ. ਸੀ.ਆਈ. ਲੋਕਪਾਲ ਡੀ. ਕੇ. ਜੈਨ ਉਸਦੇ ਦੋਸ਼ਾਂ ਦਾ ਅਧਿਐਨ ਕਰ ਰਿਹਾ ਹੈ।


author

Inder Prajapati

Content Editor

Related News