ਰਾਸ਼ਟਰਮੰਡਲ ਖੇਡਾਂ: ਪੁਰਸ਼ਾਂ ਨਾਲੋਂ ਔਰਤਾਂ ਨੂੰ ਵੱਧ ਮਿਲਣਗੇ ਸੋਨ ਤਮਗੇ

07/27/2022 3:12:12 PM

ਬਰਮਿੰਘਮ (ਏਜੰਸੀ) : ਰਾਸ਼ਟਰਮੰਡਲ ਖੇਡਾਂ ਵਿੱਚ ਇਸ ਵਾਰ ਕੁਝ ਨਵਾਂ ਹੋਣ ਵਾਲਾ ਹੈ। ਬਰਮਿੰਘਮ 'ਚ ਵੀਰਵਾਰ ਤੋਂ ਸ਼ੁਰੂ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਪਹਿਲੀ ਅਜਿਹੀਆਂ ਖੇਡਾਂ ਬਣ ਜਾਣਗੀਆਂ, ਜਿੱਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਸੋਨ ਤਮਗੇ ਮਿਲਣਗੇ। ਇਸ ਵਾਰ 11 ਦਿਨ ਚੱਲਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਨੂੰ 136 ਸੋਨ ਤਮਗੇ ਮਿਲਣਗੇ, ਜਦਕਿ ਪੁਰਸ਼ਾਂ ਨੂੰ 134 ਸੋਨ ਤਮਗੇ ਮਿਲਣਗੇ। ਮਿਸ਼ਰਤ ਮੁਕਾਬਲਿਆਂ 'ਚ ਕੁੱਲ 10 ਸੋਨ ਤਮਗੇ ਦਾਅ 'ਤੇ ਲੱਗੇ ਹੋਣਗੇ।

ਅਜਿਹੇ ਬਹੁ-ਖੇਡ ਮੁਕਾਬਲੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਵੱਧ ਸੋਨ ਤਮਗੇ ਜਿੱਤਣ ਦਾ ਮੌਕਾ ਮਿਲੇਗਾ। ਇਸ ਵਾਰ ਰਾਸ਼ਟਰਮੰਡਲ ਖੇਡਾਂ ਦਾ ਆਕਰਸ਼ਣ ਵੀ ਮਹਿਲਾ ਕ੍ਰਿਕਟ ਹੋਵੇਗਾ, ਜਿਸ ਨੂੰ ਪਹਿਲੀ ਵਾਰ ਇਨ੍ਹਾਂ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਕ੍ਰਿਕਟ 'ਚ ਸੋਨ ਤਗਮੇ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਭਾਰਤ ਵੀ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਭਾਰਤੀ ਟੀਮ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ ਸੀ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, 'ਇਹ ਟੂਰਨਾਮੈਂਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਤਮਗੇ ਲਈ ਮੈਦਾਨ 'ਤੇ ਉਤਰਾਂਗੇ। ਅਸੀਂ ਇਨ੍ਹਾਂ ਖੇਡਾਂ ਨੂੰ ਦੇਖ ਕੇ ਵੱਡੇ ਹੋਏ ਹਾਂ ਅਤੇ ਇਸ ਵਾਰ ਸਾਨੂੰ ਇਸ ਵੱਡੇ ਮੁਕਾਬਲੇ ਦਾ ਹਿੱਸਾ ਬਣਨ ਦਾ ਮੌਕਾ ਵੀ ਮਿਲਿਆ ਹੈ।'


cherry

Content Editor

Related News