ਰਾਸ਼ਟਰਮੰਡਲ ਖੇਡਾਂ 2022 ''ਚ ਮੀਰਾਬਾਈ ਤੋਂ ਤਮਗ਼ੇ ਦੀਆਂ ਉਮੀਦਾਂ, ਇਸ ਨਵੇਂ ਵਰਗ ''ਚ ਖੇਡੇਗੀ

Wednesday, Feb 16, 2022 - 01:05 PM (IST)

ਰਾਸ਼ਟਰਮੰਡਲ ਖੇਡਾਂ 2022 ''ਚ ਮੀਰਾਬਾਈ ਤੋਂ ਤਮਗ਼ੇ ਦੀਆਂ ਉਮੀਦਾਂ, ਇਸ ਨਵੇਂ ਵਰਗ ''ਚ ਖੇਡੇਗੀ

ਨਵੀਂ ਦਿੱਲੀ- ਓਲੰਪਿਕ 'ਚ ਚਾਂਦੀ ਤਮਗ਼ਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਰਾਸ਼ਟਰਮੰਡਲ ਖੇਡਾਂ 'ਚ 55 ਕਿਲੋਗ੍ਰਾਮ ਭਾਰ ਵਰਗ 'ਚ ਉਤਰੇਗੀ। ਹਾਲਾਂਕਿ ਚਾਨੂ ਨੇ 49 ਕਿਲੋਗ੍ਰਾਮ ਭਾਰ ਵਰਗ 'ਚ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਦਾ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਉਨ੍ਹਾਂ ਦੇ ਨਾਂ 'ਤੇ ਕਲੀਨ ਐਂਡ ਜਰਕ 'ਚ ਵਿਸ਼ਵ ਰਿਕਾਰਡ ਵੀ ਹੈ। 48 ਕਿਲੋਗ੍ਰਾਮ ਵਰਗ 'ਚ ਵੀ ਵਿਸ਼ਵ ਚੈਂਪੀਅਨਸ਼ਿਪ 2017 ਦਾ ਸੋਨ ਤਮਗ਼ਾ ਜਿੱਤ ਚੁੱਕੀ ਹੈ। ਉਨ੍ਹਾਂ ਨੂੰ 2014 ਤੇ 2018 ਰਾਸ਼ਟਰਮੰਡਲ ਖੇਡਾਂ 'ਚ ਇਸੇ ਭਾਰ ਵਰਗ 'ਚ ਚਾਂਦੀ ਤੇ ਸੋਨ ਤਮਗ਼ੇ ਮਿਲੇ ਸਨ ਪਰ ਹੁਣ ਉਹ 55 ਕਿਲੋਗ੍ਰਾਮ ਵਰਗ 'ਚ ਉਤਰੇਗੀ।

ਇਹ ਵੀ ਪੜ੍ਹੋ : IPL ਨਿਲਾਮੀ 'ਚ 10.75 ਕਰੋੜ ਰੁਪਏ ਮਿਲਣ 'ਤੇ ਨਿਕੋਲਸ ਪੂਰਨ ਨੇ ਕੀਤੀ ਪੀਜ਼ਾ ਪਾਰਟੀ

ਨਵੇਂ ਫ਼ੈਸਲੇ 'ਤੇ ਮੁੱਖ ਕੋਚ ਵਿਜੇ ਸ਼ਰਮਾ ਤੇ ਭਾਰਤੀ ਵੇਟਲਿਫਟਿੰਗ ਮਹਾਸੰਘ ਨੂੰ ਲਗਦਾ ਹੈ ਕਿ 27 ਸਾਲਾ ਚਾਨੂ ਕੋਲ 2022 ਰਾਸ਼ਟਰਮੰਡਲ ਖੇਡਾਂ 'ਚ ਹਮਵਤਨ ਸੋਰੋਖੈਬਾਮ ਵਿੰਧਿਆਰਾਣੀ ਦੇਵੀ ਦੇ ਮੁਕਾਬਲੇ 'ਚ 55 ਕਿਲੋਗ੍ਰਾਮ ਵਰਗ 'ਚ ਸੋਨ ਤਮਗ਼ਾ ਜਿੱਤਣ ਦਾ ਬਿਹਤਰ ਮੌਕਾ ਰਹੇਗਾ। ਵਿੰਧਿਆਰਾਣੀ ਨੇ ਪਿਛਲੇ ਦਸੰਬਰ 'ਚ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਚਾਨੂ ਨੇ ਕਿਹਾ ਕਿ ਸਾਡੀ (ਕੋਚ ਤੇ ਮਹਾਸੰਘ) ਮੀਟਿੰਗ ਹੋਈ ਤੇ ਅਸੀਂ ਚਰਚਾ ਕੀਤੀ ਕਿ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2022 'ਚ ਮਹਿਲਾਵਾਂ ਦੇ ਹਰੇਕ ਭਾਰ ਵਰਗ 'ਚ ਤਮਗ਼ਾ ਹਾਸਲ ਕਰਨਾ ਚਾਹੀਦਾ ਹੈ।  

ਇਹ ਵੀ ਪੜ੍ਹੋ : ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

ਮੀਰਾਬਾਈ ਨੇ ਕਿਹਾ ਕਿ ਸਾਡੇ ਕੋਲ 4-5 ਸੋਨ ਤਮਗ਼ੇ ਜਿੱਤਣ ਦਾ ਮੌਕਾ ਰਹੇਗਾ ਤੇ ਇਸ ਲਈ ਅਸੀਂ ਫ਼ੈਸਲਾ ਕੀਤਾ ਹੈ ਕਿ ਮੈਂ 55 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲਵਾਂਗੀ, ਤਾਂ ਜੋ ਅਸੀਂ ਇਸ ਭਾਰ 'ਚ ਇਕ ਸੋਨ ਤਮਗ਼ਾ ਜਿੱਤ ਸਕੀਏ। ਭਾਰਤ ਲਈ 49 ਕਿਲੋਗ੍ਰਾਮ ਵਰਗ 'ਚ ਝਿਲੀ ਡਾਲਬੇਹਰਾ ਉਤਰੇਗੀ। ਉਨ੍ਹਾਂ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਚਾਨੂ ਦਾ 49 ਕਿਲੋਗ੍ਰਾਮ 'ਚ ਸੋਨ ਤਮਗ਼ਾ ਜਿੱਤਣਾ ਤੈਅ ਮੰਨਿਆ ਜਾ ਰਿਹਾ ਸੀ ਪਰ 55 ਕਿਲੋਗ੍ਰਾਮ 'ਚ ਸੋਨ ਤਮਗ਼ਾ ਜਿੱਤਣ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ। ਆਪਣੇ ਫ਼ੈਸਲੇ 'ਤੇ ਮੀਰਾਬਾਈ ਨੇ ਕਿਹਾ- ਮੈਂ ਆਪਣਾ ਵਜ਼ਨ 50 ਤੋਂ 51 ਕਿਲੋਗ੍ਰਾਮ ਤਕ ਹੀ ਰਖਾਂਗੀ ਜੋ ਕਿ ਮੇਰਾ ਨਾਰਮਲ ਵਜ਼ਨ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News