ਰਾਸ਼ਟਰਮੰਡਲ ਚੈਂਪੀਅਨਸ਼ਿਪ ’ਚ ਵੇਟਲਿਫਟਰ ਗਿਆਨੇਸ਼ਵਰੀ ਨੇ ਜਿੱਤਿਆ ਸੋਨਾ
Thursday, Jul 13, 2023 - 03:43 PM (IST)
ਗ੍ਰੇਟਰ ਨੋਇਡਾ (ਭਾਸ਼ਾ)– ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਦੀ ਗੈਰ-ਮੌਜੂਦਗੀ ਵਿਚ ਗਿਆਨਸ਼ੇਵਰੀ ਯਾਦਵ ਨੇ ਬੁੱਧਵਾਰ ਨੂੰ ਇੱਥੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਔਰਤਾਂ ਦੇ 49 ਕਿਲੋਗ੍ਰਾਮ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਕੇ ਘਰੇਲੂ ਦਰਸ਼ਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ।
ਇਹ ਵੀ ਪੜ੍ਹੋ: ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤ ਦੇ ਅਭਿਸ਼ੇਕ ਨੇ 10,000 ਮੀਟਰ ਦੌੜ 'ਚ ਜਿੱਤਿਆ ਕਾਂਸੀ ਤਗਮਾ
ਛੱਤੀਸਗੜ੍ਹ ਦੀ 20 ਸਾਲਾ ਗਿਆਨੇਸ਼ਵਰੀ ਨੇ ਸਨੈਚ ਤੇ ਕਲੀਨ ਐਂਡ ਜਰਕ ਵਿਚ ਆਪਣਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਸ ਨੇ ਕੁਲ 176 ਕਿਲੋਗ੍ਰਾਮ (78 ਕਿ. ਗ੍ਰਾ. ਤੇ 98 ਕਿ. ਗ੍ਰਾ.) ਭਾਰ ਚੁੱਕ ਕੇ ਚੋਟੀ ਦਾ ਸਥਾਨ ਹਾਸਲ ਕੀਤਾ। ਗਿਆਨੇਸ਼ਵਰੀ ਨੇ ਕਿਹਾ, “ਮੈਂ ਨਾ ਸਿਰਫ਼ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹਾਂ ਸਗੋਂ ਆਪਣੇ ਦੇਸ਼ ਲਈ ਸੋਨ ਤਮਗਾ ਵੀ ਜਿੱਤ ਕੇ ਖੁਸ਼ ਹਾਂ। ਮੈਂ ਮੁਕਾਬਲੇ ਤੋਂ ਪਹਿਲਾਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਮੈਨੂੰ ਉਲਟੀ ਆ ਰਹੀ ਸੀ।'
ਇਹ ਵੀ ਪੜ੍ਹੋ: ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।