ਰੇਡ ਪਾਉਣ ਗਏ ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਲਾਈਵ ਮੈਚ ਦੌਰਾਨ ਹੋਈ ਮੌਤ (ਵੀਡੀਓ)

Wednesday, Jul 27, 2022 - 03:18 PM (IST)

ਚੇਨਈ (ਏਜੰਸੀ)- ਤਾਮਿਲਨਾਡੂ ਦੇ ਕੁੱਡਲੋਰ ਜ਼ਿਲ੍ਹੇ ਦੇ ਪਨਰੂਤੀ ਨੇੜੇ ਇਕ ਦਰਦਨਾਕ ਘਟਨਾ ਵਿਚ ਐਤਵਾਰ ਸ਼ਾਮ ਨੂੰ ਇਕ ਨਿੱਜੀ ਕਾਲਜ ਦੇ 22 ਸਾਲਾ ਵਿਦਿਆਰਥੀ ਦੀ ਕਬੱਡੀ ਖੇਡਦੇ ਸਮੇਂ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਵਿਮਲਰਾਜ ਸਲੇਮ ਜ਼ਿਲ੍ਹੇ ਦੇ ਇਕ ਨਿੱਜੀ ਕਾਲਜ 'ਚ ਬੀ.ਐੱਸ.ਸੀ. ਜਿਊਲਜੀ ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਵੀਕੈਂਡ 'ਤੇ ਆਪਣੇ ਜੱਦੀ ਪਿੰਡ ਮੰਨਾਦੀਕੁਪਮ ਆਇਆ ਸੀ। ਉਹ ਐਤਵਾਰ ਸ਼ਾਮ ਟੂਰਨਾਮੈਂਟ ਵਿੱਚ ਜ਼ਿਲ੍ਹਾ ਪੱਧਰੀ ਕਬੱਡੀ ਵਿੱਚ ਮੁਰੱਤੂ ਕਲਾਈ ਦੀ ਟੀਮ ਵੱਲੋਂ ਖੇਡ ਰਿਹਾ ਸੀ।

ਇਹ ਵੀ ਪੜ੍ਹੋ: ਪਤਨੀ ਵੱਲੋਂ TikTok ਵੀਡੀਓ ਬਣਾਉਣ 'ਤੇ ਖ਼ਫ਼ਾ ਹੋਇਆ ਪਾਕਿਸਤਾਨੀ ਪਤੀ, ਅਮਰੀਕਾ ਜਾ ਕੇ ਕੀਤਾ ਕਤਲ

 

ਜਦੋਂ ਉਹ ਰੇਡ ਪਾਉਣ ਲਈ ਗਿਆ ਤਾਂ ਦੂਜੀ ਟੀਮ ਦੇ ਖਿਡਾਰੀਆਂ ਵੱਲੋਂ ਖਿੱਚੇ ਜਾਣ 'ਤੇ ਉਹ ਜ਼ਮੀਨ 'ਤੇ ਡਿੱਗ ਗਿਆ। ਵਿਮਲਰਾਜ ਨੂੰ ਤੁਰੰਤ ਪੰਰੂਤੀ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ 'ਮ੍ਰਿਤਕ' ਐਲਾਨ ਦਿੱਤਾ। ਪੁਲਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਸ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਵਿਲੂਪੁਰਮ ਮੈਡੀਕਲ ਕਾਲਜ ਭੇਜਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਤੁਰਕੀ ’ਚ ਫਲਾਈਟ ਅਟੈਂਡੈਂਟ ਦੇ ਖਾਣੇ ’ਚੋਂ ਨਿਕਲੀ ਸੱਪ ਦੀ ਸਿਰੀ

PunjabKesari


cherry

Content Editor

Related News